Elon Musk ਬਣਾਉਣ ਜਾ ਰਹੇ ਨਵੀਂ ਪਾਰਟੀ! ਸੋਸ਼ਲ ਮੀਡੀਆ ਪੋਲ ਨੂੰ 80 ਫੀਸਦੀ ਸਮਰਥਨ

Saturday, Jun 07, 2025 - 09:49 AM (IST)

Elon Musk ਬਣਾਉਣ ਜਾ ਰਹੇ ਨਵੀਂ ਪਾਰਟੀ! ਸੋਸ਼ਲ ਮੀਡੀਆ ਪੋਲ ਨੂੰ 80 ਫੀਸਦੀ ਸਮਰਥਨ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜਾਰੀ ਵਿਵਾਦ ਵਿਚਾਲੇ ਅਰਬਪਤੀ ਕਾਰੋਬਾਰੀ ਐਲੋਨ ਮਸਕ ਦਾ ਐਕਸ ਪੋਲ ਚਰਚਾ ਵਿਚ ਹੈ। ਟੇਸਲਾ ਅਤੇ ਸਪੇਸਐਕਸ ਦੇ ਸੀ.ਈ.ਓ ਐਲੋਨ ਮਸਕ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਦੋਸਤੀ ਟੁੱਟ ਗਈ ਹੈ। ਦੋਵਾਂ ਵਿਚਕਾਰ ਸ਼ਬਦੀ ਜੰਗ ਜਾਰੀ ਹੈ। ਇਸ ਦੌਰਾਨ ਮਸਕ ਨੇ ਅਮਰੀਕਾ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਦੀ ਜ਼ਰੂਰਤ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਦਰਅਸਲ ਐਲੋਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਲ ਚਲਾਇਆ ਸੀ, ਜਿਸ ਵਿੱਚ ਉਸਨੇ ਪੁੱਛਿਆ ਸੀ ਕਿ ਕੀ ਅਮਰੀਕਾ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਈ ਜਾਣੀ ਚਾਹੀਦੀ ਹੈ। ਹੁਣ ਉਸਨੇ ਇਸ ਪੋਲ ਦੇ ਨਤੀਜੇ ਪ੍ਰਗਟ ਕੀਤੇ ਹਨ ਅਤੇ ਕਿਹਾ ਹੈ ਕਿ 80% ਲੋਕਾਂ ਨੇ ਸਮਰਥਨ ਵਿੱਚ ਵੋਟ ਦਿੱਤੀ ਹੈ। ਮਸਕ ਦੇ ਇਸ ਪੋਲ ਵਿਚ 56.30 ਲੱਖ ਲੋਕਾਂ ਨੇ ਹਿੱਸਾ ਲਿਆ। ਨਾਲ ਹੀ 19.6 ਪ੍ਰਤੀਸ਼ਤ ਲੋਕਾਂ ਨੇ ਮਸਕ ਦੇ ਬਿਆਨ ਨੂੰ ਰੱਦ ਕਰ ਦਿੱਤਾ। 

PunjabKesari

ਅਮਰੀਕਾ ਵਿੱਚ ਤੀਜੇ ਧਿਰ ਦੀ ਚਰਚਾ

ਮਸਕ ਨੇ X 'ਤੇ ਲਿਖਿਆ ਕਿ ਜਨਤਾ ਨੇ ਆਪਣਾ ਫੈਸਲਾ ਦੇ ਦਿੱਤਾ ਹੈ, ਅਮਰੀਕਾ ਨੂੰ ਇੱਕ ਨਵੀਂ ਰਾਜਨੀਤਿਕ ਪਾਰਟੀ ਦੀ ਲੋੜ ਹੈ ਜੋ ਮੱਧਮ ਵਰਗੀ 80% ਲੋਕਾਂ ਦੀ ਨੁਮਾਇੰਦਗੀ ਕਰੇ ਅਤੇ ਬਿਲਕੁਲ 80% ਲੋਕਾਂ ਨੇ ਇਸਦਾ ਸਮਰਥਨ ਕੀਤਾ ਹੈ। ਇਸ ਤੋਂ ਬਾਅਦ ਉਸਨੇ ਇੱਕ ਹੋਰ ਪੋਸਟ ਵਿਚ ਸਿਰਫ ਇਹ ਲਿਖਿਆ-The America Party। ਦੋਵਾਂ ਵਿਚਾਲੇ ਟਕਰਾਅ ਉਦੋਂ ਵਧਿਆ ਜਦੋਂ ਉਨ੍ਹਾਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ। ਮਸਕ ਨੇ ਟਰੰਪ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੇਰੇ ਬਿਨਾਂ ਟਰੰਪ ਚੋਣ ਹਾਰ ਜਾਂਦੇ। ਮਸਕ ਨੇ ਟਰੰਪ 'ਤੇ ਮਹਾਂਦੋਸ਼ ਲਗਾਉਣ ਅਤੇ ਉਨ੍ਹਾਂ ਨੂੰ ਹਟਾਉਣ ਦਾ ਵੀ ਸਮਰਥਨ ਕੀਤਾ। 

PunjabKesari

ਮਸਕ ਦੁਆਰਾ ਸੁਝਾਈ ਗਈ ਅਮਰੀਕਾ ਪਾਰਟੀ ਅਜੇ ਵੀ ਸਿਰਫ਼ ਇੱਕ ਵਿਚਾਰ ਹੈ, ਪਰ ਇਸਨੂੰ ਅਮਰੀਕੀ ਰਾਜਨੀਤੀ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ, ਖਾਸ ਕਰਕੇ ਜਦੋਂ ਮਸਕ ਦੀ ਸੋਸ਼ਲ ਮੀਡੀਆ ਪਹੁੰਚ ਅਤੇ ਪ੍ਰਭਾਵ ਦਿਨੋ-ਦਿਨ ਵਧ ਰਿਹਾ ਹੈ। ਮਸਕ ਦੇ ਐਕਸ 'ਤੇ 20 ਕਰੋੜ ਤੋਂ ਵੱਧ ਫਾਲੋਅਰਜ਼ ਹਨ।


ਟਰੰਪ ਨੇ ਕੀਤਾ ਜਵਾਬੀ ਹਮਲਾ 

ਟਰੰਪ ਨੇ ਜਵਾਬੀ ਹਮਲਾ ਕਰਦਿਆਂ, ਟਰੂਥ ਸੋਸ਼ਲ 'ਤੇ ਮਸਕ ਨੂੰ ਗੱਦਾਰ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਉਸ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਅਰਬਾਂ ਡਾਲਰ ਬਚਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਐਲੋਨ ਮਸਕ ਦੀਆਂ ਸਰਕਾਰੀ ਸਬਸਿਡੀਆਂ ਅਤੇ ਇਕਰਾਰਨਾਮਿਆਂ ਨੂੰ ਰੋਕਣਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News