ਜੰ.ਗ 'ਚ ਭਾਰਤ ਸਣੇ 46 ਹੋਰ ਦੇਸ਼ਾਂ ਦੇ ਨਾਗਰਿਕ ਗੁਆ ਰਹੇ ਜਾਨ ! ਜ਼ੇਲੇਂਸਕੀ ਦਾ ਵੱਡਾ ਬਿਆਨ
Thursday, Sep 24, 2026 - 11:45 AM (IST)
ਸੰਯੁਕਤ ਰਾਸ਼ਟਰ (ਭਾਸ਼ਾ)- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਕਿਹ ਕਿ ਰੂਸ ਉਨ੍ਹਾਂ ਦੇ ਦੇਸ਼ ਵਿਰੁੱਧ ਜੰਗ ਵਿੱਚ ਭਾਰਤ ਅਤੇ 40 ਤੋਂ ਵੱਧ ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਵਰਤੋਂ ਕਰ ਰਿਹਾ ਹੈ। ਨਾਲ ਹੀ ਜ਼ੇਲੇਂਸਕੀ ਨੇ ਇਨ੍ਹਾਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ "ਉਨ੍ਹਾਂ ਨੂੰ ਇਸ ਜੰਗ ਵਿੱਚ ਘਸੀਟਣ" ਤੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਰੋਕਣ। ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੀ ਆਮ ਬਹਿਸ ਨੂੰ ਸੰਬੋਧਨ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ, "ਅਤੇ ਇਸ ਸਮੇਂ ਮੈਂ ਯੂਰਪ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਮੈਂ ਉਨ੍ਹਾਂ ਦੇਸ਼ਾਂ ਨਾਲ ਗੱਲ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੇ ਲੋਕਾਂ ਨੂੰ ਰੂਸ ਇੱਕ ਹੋਰ ਬਹੁਤ ਹੀ ਬੇਰਹਿਮ ਮੁਹਿੰਮ ਵਿੱਚ ਵਰਤਣ ਦੀ ਕੋਸ਼ਿਸ਼ ਕਰ ਸਕਦਾ ਹੈ।"
ਉਨ੍ਹਾਂ ਕਿਹਾ ਕਿ ਯੂਕਰੇਨ ਨੂੰ ਕਈ ਦੇਸ਼ਾਂ ਦੇ ਨਾਗਰਿਕਾ ਜੰਗੀ ਕੈਦੀਆਂ ਵਜੋਂ ਮਿਲਦੇ ਹਨ ਅਤੇ ਇਹ ਸਿਰਫ਼ ਉੱਤਰੀ ਕੋਰੀਆ ਦੇ ਨਾਗਰਿਕ ਨਹੀਂ ਹਨ। ਜ਼ੇਲੇਂਸਕੀ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਰੂਸ ਆਪਣੀ ਜੰਗ ਵਿੱਚ 47 ਦੇਸ਼ਾਂ ਦੇ ਨਾਗਰਿਕਾਂ ਦੀ ਵਰਤੋਂ ਕਰ ਰਿਹਾ ਹੈ। ਇਸ ਯੁੱਧ ਵਿਚ ਘਾਨਾ, ਨੇਪਾਲ, ਤਾਜਿਕਸਤਾਨ, ਭਾਰਤ, ਯਮਨ, ਕੀਨੀਆ, ਜ਼ਿੰਬਾਬਵੇ, ਕਿਊਬਾ, ਬੇਲਾਰੂਸ, ਸੁਡਾਨ, ਦੱਖਣੀ ਅਫਰੀਕਾ ਅਤੇ ਹੋਰ ਬਹੁਤ ਸਾਰੇ ਦੇਸ਼ ਇਸ ਜੰਗ ਵਿੱਚ ਸ਼ਾਮਲ ਹਨ। ਅਤੇ ਸਮੇਂ-ਸਮੇਂ 'ਤੇ ਸਾਨੂੰ ਕੁਝ ਜੰਗੀ ਕੈਦੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਣ ਦੀਆਂ ਬੇਨਤੀਆਂ ਮਿਲਦੀਆਂ ਹਨ।" ਉਨ੍ਹਾਂ ਕਿਹਾ ਕਿ ਯੂਕਰੇਨ ਜਾਣਦਾ ਹੈ ਕਿ ਜੰਗ ਵਿੱਚ ਲੜ ਰਹੇ ਦੂਜੇ ਦੇਸ਼ਾਂ ਦੇ ਨਾਗਰਿਕ ਵੀ ਜੰਗ ਦੇ ਮੈਦਾਨ ਵਿੱਚ ਮਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਨੇ 10 ਟਿਕਾਣਿਆਂ 'ਤੇ ਕਰ'ਤੀ Airstrike ! ਹਿਲ ਗਿਆ ਅਫਗਾਨਿਸਤਾਨ
ਜ਼ੇਲੇਂਸਕੀ ਨੇ ਕਿਹਾ, "ਅਸੀਂ ਜੰਗ ਦੇ ਮੈਦਾਨ ਵਿੱਚ ਉਨ੍ਹਾਂ ਲੋਕਾਂ ਨੂੰ ਵੀ ਮਰਦੇ ਦੇਖਦੇ ਹਾਂ ਜੋ ਰੂਸੀ ਨਹੀਂ ਹਨ, ਜੋ ਤੁਹਾਡੇ ਦੇਸ਼ਾਂ ਦੇ ਲੋਕ ਹਨ, 47 ਦੇਸ਼ਾਂ ਦੇ ਲੋਕ ਹਨ ਅਤੇ ਜੋ ਧੋਖੇ ਅਤੇ ਚਾਲਾਂ ਨਾਲ ਰੂਸ ਪਹੁੰਚੇ ਹਨ।" ਉਨ੍ਹਾਂ ਨੇ ਇਨ੍ਹਾਂ 47 ਦੇਸ਼ਾਂ ਦੇ ਹਰੇਕ ਪ੍ਰਤੀਨਿਧੀ ਨੂੰ ਸਿੱਧੇ ਤੌਰ 'ਤੇ ਅਪੀਲ ਕਰਦਿਆਂ ਕਿਹਾ, "ਤੁਸੀਂ ਜਾਣਦੇ ਹੋ ਕਿ ਰੂਸ ਤੁਹਾਡੇ ਲੋਕਾਂ, ਤੁਹਾਡੇ ਨਾਗਰਿਕਾਂ ਨਾਲ ਕੀ ਕਰ ਰਿਹਾ ਹੈ। ਉਨ੍ਹਾਂ ਦਾ ਧਿਆਨ ਰੱਖੋ ਅਤੇ ਉਨ੍ਹਾਂ ਨੂੰ ਕਿਸੇ ਹੋਰ ਮੋਰਚੇ 'ਤੇ ਜਾਣ ਤੋਂ ਰੋਕੋ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਤੁਹਾਨੂੰ ਇਸ ਜੰਗ ਵਿੱਚ ਨਾ ਘਸੀਟਣ ਦਿਓ। ਰੂਸ ਨੂੰ ਆਪਣੀਆਂ ਸਮੱਸਿਆਵਾਂ ਤੋਂ ਬਚਣ, ਆਪਣੀ ਸ਼ਰਮ ਨੂੰ ਛੁਪਾਉਣ ਅਤੇ ਆਪਣੇ ਲੋਕਾਂ ਦੀਆਂ ਜਾਨਾਂ ਨਾਲ ਆਪਣੇ ਪਾਗਲਪਨ ਦੀ ਕੀਮਤ ਨਾ ਚੁਕਾਉਣ ਦਿਓ। ਕਾਰਵਾਈ ਲਈ ਇਸਦੇ ਦਾਇਰੇ ਨੂੰ ਸੀਮਤ ਕਰੋ। ਫੰਡਿੰਗ ਦੇ ਇਸਦੇ ਸਰੋਤਾਂ ਨੂੰ ਸੀਮਤ ਕਰੋ। ਆਪਣੀ ਜੰਗ ਨੂੰ ਸੀਮਤ ਕਰੋ।"
ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਰੂਸੀ ਹਥਿਆਰਬੰਦ ਸੈਨਾਵਾਂ ਵਿੱਚ ਭਾਰਤੀ ਨਾਗਰਿਕਾਂ ਦੀ ਭਰਤੀ ਦਾ ਮੁੱਦਾ ਭਾਰਤ ਅਤੇ ਰੂਸ ਵਿਚਕਾਰ "ਕਈ ਮੌਕਿਆਂ 'ਤੇ ਵੱਖ-ਵੱਖ ਪੱਧਰਾਂ 'ਤੇ" ਉਠਾਇਆ ਗਿਆ ਹੈ।ਮਿਸਰੀ ਨੇ ਕਿਹਾ, "ਪਿਛਲੀ ਵਾਰ ਤੱਕ ਸਾਡੇ ਕੋਲ 227 ਭਾਰਤੀ ਨਾਗਰਿਕਾਂ ਬਾਰੇ ਜਾਣਕਾਰੀ ਸੀ, ਜਿਨ੍ਹਾਂ ਨੂੰ ਰੂਸੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ।" ਉਸਨੇ ਅੱਗੇ ਕਿਹਾ,''ਇਨ੍ਹਾਂ ਵਿੱਚੋਂ ਸਾਨੂੰ 139 ਭਾਰਤੀ ਨਾਗਰਿਕਾਂ ਨੂੰ ਫੌਜ ਤੋਂ ਰਿਹਾਅ ਕੀਤੇ ਜਾਣ ਬਾਰੇ ਜਾਣਕਾਰੀ ਮਿਲੀ ਹੈ। ਅਤੇ ਬਦਕਿਸਮਤੀ ਨਾਲ ਸਾਡੇ ਕੋਲ ਹੁਣ ਤੱਕ 51 ਲੋਕਾਂ ਦੇ ਮਾਰੇ ਜਾਣ ਬਾਰੇ ਵੀ ਜਾਣਕਾਰੀ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
