ਮਨੁੱਖਾਂ ਨੂੰ 2040 ਤਕ ਮੰਗਲ ''ਤੇ ਭੇਜ ਸਕਦੇ ਹਨ ਐਲਨ ਮਸਕ
Wednesday, Feb 28, 2018 - 03:54 AM (IST)

ਲੰਡਨ— ਐਲਨ ਮਸਕ ਆਪਣੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸਪੇਸ ਐਕਸ ਪ੍ਰਾਜੈਕਟ ਦੇ ਤਹਿਤ ਅਗਲੇ 20 ਸਾਲਾਂ ਜਾਂ 2040 ਤਕ ਮਨੁੱਖਾਂ ਨੂੰ ਮੰਗਲ ਗ੍ਰਹਿ 'ਤੇ ਭੇਜ ਸਕਦੇ ਹਨ। ਬ੍ਰਿਟੇਨ ਦੇ ਇਕ ਪੁਲਾੜ ਯਾਤਰੀ ਟਿਮ ਪਿਆਕੇ ਦੇ ਹਵਾਲੇ ਨਾਲ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਪਿਆਕੇ ਬ੍ਰਿਟੇਨ ਦਾ ਪਹਿਲਾ ਪੁਲਾੜ ਯਾਤਰੀ ਹੈ, ਜਿਸ ਨੂੰ ਅੰਤਰਰਾਸ਼ਟਰੀ ਪੁਲਾੜ ਕੇਂਦਰ 'ਤੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਨਿਵੇਸ਼ ਨਾਲ ਮਨੁੱਖਾਂ ਨੂੰ ਲਾਲ ਗ੍ਰਹਿ 'ਤੇ ਭੇਜਣ ਦੇ ਪ੍ਰਾਜੈਕਟ 'ਚ ਤੇਜ਼ੀ ਆਵੇਗੀ।