14ਵੇਂ ਬੱਚੇ ਦੇ ਪਿਤਾ ਬਣੇ ਐਲੋਨ ਮਸਕ, ਪੁੱਤਰ ਨੇ ਨਾਮ ਦਾ ਕੀਤਾ ਖੁਲਾਸਾ
Saturday, Mar 01, 2025 - 02:51 PM (IST)

ਇੰਟਰਨੈਸ਼ਨਲ ਡੈਸਕ- ਟੇਸਲਾ ਦੇ ਸੀਈਓ ਐਲੋਨ ਮਸਕ ਨੇ ਆਪਣੇ '14ਵੇਂ' ਬੱਚੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦੀ ਪਤਨੀ ਸ਼ਿਵੋਨ ਗਿਲਿਸ ਨੇ ਆਪਣੇ ਚੌਥੇ ਬੱਚੇ ਦਾ ਨਾਮ ਦੱਸਿਆ ਹੈ। ਉਨ੍ਹਾਂ ਨੇ ਆਪਣੇ ਤੀਜੇ ਪੁੱਤਰ ਆਰਕੇਡੀਆ ਦੇ ਜਨਮਦਿਨ 'ਤੇ ਆਪਣੇ ਚੌਥੇ ਬੱਚੇ ਦੇ ਨਾਮ ਦਾ ਦੁਨੀਆ ਸਾਹਮਣੇ ਖੁਲਾਸਾ ਕੀਤਾ। ਪਿਤਾ ਐਲੋਨ ਮਸਕ ਨੇ ਆਪਣੀ ਪਤਨੀ ਦੀ ਪੋਸਟ 'ਤੇ ਦਿਲ ਵਾਲਾ ਇਮੋਜੀ ਭੇਜ ਕੇ ਰਿਪਲਾਈ ਕੀਤਾ।
ਦਰਅਸਲ, ਐਲੋਨ ਮਸਕ ਅਤੇ ਸ਼ਿਵੋਨ ਗਿਲਿਸ ਦੇ 4 ਬੱਚੇ ਹਨ। ਉਨ੍ਹਾਂ ਨੇ ਹੁਣ ਤੱਕ ਆਪਣੇ ਤੀਜੇ ਅਤੇ ਚੌਥੇ ਬੱਚੇ ਦੀ ਪਛਾਣ ਲੁਕਾਈ ਹੋਈ ਸੀ। ਹੁਣ ਦੋਵਾਂ ਨੇ ਆਪਣੇ ਤੀਜੇ ਬੱਚੇ ਦੇ ਜਨਮਦਿਨ 'ਤੇ ਆਪਣੇ ਤੀਜੇ ਅਤੇ ਚੌਥੇ ਬੱਚੇ ਦਾ ਨਾਮ ਦੁਨੀਆ ਨੂੰ ਦੱਸਣ ਦਾ ਫੈਸਲਾ ਕੀਤਾ ਹੈ। ਨਿਊਰਲਿੰਕ ਦੀ ਐਗਜ਼ੀਕਿਊਟਿਵ ਅਤੇ ਐਲੋਨ ਮਸਕ ਦੀ ਪਾਰਟਨਰ ਸ਼ਿਵੋਨ ਗਿਲਿਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਪੁੱਤਰ ਦੇ ਨਾਮ ਦੀ ਪੁਸ਼ਟੀ ਕੀਤੀ ਹੈ। ਸੇਲਡਨ ਉਨ੍ਹਾਂ ਦਾ ਚੌਥਾ ਬੱਚਾ ਹੈ। ਉਨ੍ਹਾਂ ਨੇ ਆਪਣੀ ਪੋਸਟ ਵਿਚ ਲਿਖਿਆ, "ਐਲੋਨ ਨਾਲ ਗੱਲ ਕੀਤੀ ਅਤੇ ਆਰਕੇਡੀਆ ਦੇ ਜਨਮਦਿਨ 'ਤੇ ਸਾਨੂੰ ਲੱਗਿਆ ਕਿ ਸਾਡੇ ਪੁੱਤਰ, ਸੇਲਡਨ ਲਾਇਕਰਗਸ ਬਾਰੇ ਸਿੱਧਾ ਦੱਸਣਾ ਵਧੀਆ ਰਹੇਗਾ। ਉਹ ਇੱਕ ਸ਼ਕਤੀਸ਼ਾਲੀ ਤੂਫਾਨ ਵਾਂਗ ਮਜ਼ਬੂਤ ਹੈ, ਪਰ ਉਸਦਾ ਦਿਲ ਸੋਨੇ ਵਾਂਗ ਸ਼ੁੱਧ ਹੈ। ਉਸ ਨਾਲ ਬਹੁਤ ਪਿਆਰ ਹੈ।" ਰਿਪੋਰਟਾਂ ਦੇ ਅਨੁਸਾਰ, ਇਸ ਜੋੜੇ 2024 ਦੇ ਸ਼ੁਰੂ ਵਿੱਚ ਆਪਣੇ ਤੀਜੇ ਬੱਚੇ, ਆਰਕੇਡੀਆ ਦਾ ਸਵਾਗਤ ਕੀਤਾ ਸੀ।
ਇਹ ਵੀ ਪੜ੍ਹੋ: ਟਰੰਪ ਨਾਲ ਬਹਿਸ ਮਗਰੋਂ ਜ਼ੇਲੇਂਸਕੀ ਨੇ ਪਾਈ ਪੋਸਟ, ਕਿਹਾ- 'Thank you American President'
ਐਲੋਨ ਮਸਕ ਦੇ 14 ਬੱਚੇ
ਐਲੋਨ ਮਸਕ ਪਹਿਲੀ ਵਾਰ 2002 ਵਿੱਚ ਆਪਣੇ ਮਰਹੂਮ ਪੁੱਤਰ, ਨੇਵਾਡਾ ਅਲੈਗਜ਼ੈਂਡਰ ਮਸਕ ਦੇ ਪਿਤਾ ਬਣੇ ਸਨ। ਜਿਸਦੀ ਮਾਂ ਉਨ੍ਹਾਂ ਦੀ ਪਹਿਲੀ ਪਤਨੀ ਜਸਟਿਨ ਵਿਲਸਨ ਸੀ। ਬਾਅਦ ਵਿੱਚ, ਇਸ ਜੋੜੇ ਨੇ IVF ਰਾਹੀਂ 5 ਹੋਰ ਬੱਚਿਆਂ ਨੂੰ ਜਨਮ ਦਿੱਤਾ- ਜੁੜਵਾਂ ਵਿਵਿਅਨ ਅਤੇ ਗ੍ਰਿਫਿਨ ਅਤੇ ਤਿੰਨ ਜੋੜੇ ਬੱਚਿਆਂ ਕਾਈ, ਸੈਕਸਨ, ਅਤੇ ਡੈਮੀਅਨ ਦੇ ਮਾਪੇ ਬਣੇ। ਫਿਰ 2018 ਵਿਚ ਗਾਇਕਾ ਗ੍ਰੀਮਜ਼ ਤੋਂ ਉਸਦੇ 3 ਬੱਚੇ ਹੋਏ, ਜਿਸਨੇ ਇੰਸਟਾਗ੍ਰਾਮ 'ਤੇ ਮਸਕ ਨੂੰ ਆਪਣੇ ਬੱਚੇ ਦੀ ਗੰਭੀਰ ਡਾਕਟਰੀ ਸਥਿਤੀ ਬਾਰੇ ਸੰਪਰਕ ਕਰਨ ਦੀ ਅਪੀਲ ਕੀਤੀ। ਗ੍ਰੀਮਜ਼ ਦਾ ਦੋਸ਼ ਹੈ ਕਿ ਮਸਕ ਉਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸਨੂੰ ਜਨਤਕ ਕਰਨ ਦਾ ਫੈਸਲਾ ਕੀਤਾ।
ਹਾਲ ਹੀ ਵਿੱਚ, ਸੋਸ਼ਲ ਮੀਡੀਆ ਇੰਫਲੂਸਰ ਐਸ਼ਲੇ ਸੇਂਟ ਕਲੇਅਰ ਨੇ ਦਾਅਵਾ ਕੀਤਾ ਸੀ ਕਿ ਉਸਨੇ 5 ਮਹੀਨੇ ਪਹਿਲਾਂ ਐਲੋਨ ਮਸਕ ਦੇ ਬੱਚੇ (13ਵੇਂ ਬੱਚੇ) ਨੂੰ ਜਨਮ ਦਿੱਤਾ ਸੀ। ਮਸਕ ਨੇ ਇਸ ਦਾਅਵੇ ਦੀ ਨਾ ਤਾਂ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ। ਹਾਲਾਂਕਿ, ਇਸ ਤੋਂ ਬਾਅਦ ਐਸ਼ਲੇ ਅਤੇ ਉਸਦੇ ਦੋਸਤ ਵਿਚਕਾਰ ਇੱਕ ਗੱਲਬਾਤ ਵਾਇਰਲ ਹੋ ਗਈ, ਜਿਸ ਵਿੱਚ ਐਸ਼ਲੇ ਆਪਣੇ ਦੋਸਤ ਨੂੰ ਦੱਸ ਰਹੀ ਸੀ ਕਿ ਉਸਨੇ ਐਲੋਨ ਮਸਕ ਨੂੰ ਕਿਵੇਂ ਫਸਾਉਣ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ: ਸ਼ਕਤੀਸ਼ਾਲੀ ਭੂਚਾਲ ਨੇ ਡਰਾਏ ਲੋਕ, ਸੁੱਤੇ ਪਿਆਂ ਦੇ ਅਚਾਨਕ ਹਿੱਲਣ ਲੱਗੇ ਬੈੱਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8