ਅਮਰੀਕੀ ਨੌਕਰਸ਼ਾਹੀ ਨੂੰ 'ਕਲੀਨ' ਕਰਨਗੇ ਐਲੋਨ ਮਸਕ ਤੇ ਵਿਵੇਕ ਰਾਮਾਸਵਾਮੀ, ਟਰੰਪ ਨੇ ਸਰਕਾਰ 'ਚ ਕੀਤਾ ਸ਼ਾਮਲ
Wednesday, Nov 13, 2024 - 08:28 AM (IST)
ਵਾਸ਼ਿੰਗਟਨ : ਡੋਨਾਲਡ ਟਰੰਪ ਅਗਲੇ ਸਾਲ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ, ਪਰ ਇਸ ਤੋਂ ਪਹਿਲਾਂ ਉਹ ਆਪਣੀ ਟੀਮ ਬਣਾਉਣ ਵਿਚ ਰੁੱਝੇ ਹੋਏ ਹਨ। ਕਈ ਵੱਡੇ ਅਹੁਦਿਆਂ 'ਤੇ ਨਿਯੁਕਤੀਆਂ ਤੋਂ ਬਾਅਦ ਉਨ੍ਹਾਂ ਨੇ ਐਲੋਨ ਮਸਕ ਅਤੇ ਵਿਵੇਕ ਰਾਮਾਸਵਾਮੀ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਐਲੋਨ ਮਸਕ ਅਤੇ ਵਿਵੇਕ ਰਾਮਾਸਵਾਮੀ ਸਰਕਾਰੀ ਕੁਸ਼ਲਤਾ ਵਿਭਾਗ (DoGE) ਦੇ ਮੁਖੀ ਹੋਣਗੇ। ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ।
ਟਰੰਪ ਨੇ ਕਿਹਾ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਐਲੋਨ ਮਸਕ ਅਮਰੀਕੀ ਦੇਸ਼ਭਗਤ ਵਿਵੇਕ ਰਾਮਾਸਵਾਮੀ ਨਾਲ ਮਿਲ ਕੇ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰਨਗੇ, ਜੋ ਅਮਰੀਕਾ ਬਚਾਓ ਅੰਦੋਲਨ ਲਈ ਜ਼ਰੂਰੀ ਹੈ। ਇਹ ਦੋ ਸ਼ਾਨਦਾਰ ਵਿਅਕਤੀ ਮੇਰੀ ਸਰਕਾਰ ਵਿਚ ਨੌਕਰਸ਼ਾਹੀ ਨੂੰ 'ਕਲੀਨ' ਕਰਨ ਤੋਂ ਲੈ ਕੇ ਫਜ਼ੂਲ ਖਰਚਿਆਂ ਵਿਚ ਕਟੌਤੀ, ਬੇਲੋੜੇ ਨਿਯਮਾਂ ਨੂੰ ਖਤਮ ਕਰਨ ਅਤੇ ਸੰਘੀ ਏਜੰਸੀਆਂ ਦਾ ਪੁਨਰਗਠਨ ਕਰਨ ਤੱਕ ਹਰ ਚੀਜ਼ 'ਤੇ ਕੰਮ ਕਰਨਗੇ। ਇਹ ਸੰਭਾਵੀ ਤੌਰ 'ਤੇ ਸਾਡੇ ਸਮਿਆਂ ਦਾ ਮੈਨਹਟਨ ਪ੍ਰੋਜੈਕਟ ਬਣ ਸਕਦਾ ਹੈ। ਰਿਪਬਲਿਕਨ ਨੇਤਾਵਾਂ ਨੇ ਲੰਬੇ ਸਮੇਂ ਤੋਂ DOGE ਦੇ ਟੀਚਿਆਂ ਦਾ ਪਿੱਛਾ ਕਰਨ ਦਾ ਸੁਪਨਾ ਦੇਖਿਆ ਹੈ। ਦਰਅਸਲ, ਮੈਨਹਟਨ ਪ੍ਰੋਜੈਕਟ ਅਸਲ ਵਿਚ ਅਮਰੀਕੀ ਸਰਕਾਰ ਦਾ ਇਕ ਪ੍ਰੋਜੈਕਟ ਸੀ, ਜਿਸ ਤਹਿਤ ਅਮਰੀਕਾ ਨੇ ਐਟਮ ਬੰਬ ਤਿਆਰ ਕੀਤਾ ਸੀ।
Department of Government Efficiency
— Elon Musk (@elonmusk) November 13, 2024
The merch will be 🔥🔥🔥
ਅਮਰੀਕੀ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮਸਕ ਨੇ ਕਿਹਾ ਕਿ ਸਰਕਾਰੀ ਕੁਸ਼ਲਤਾ ਵਿਭਾਗ ਵਿਚ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਕਰਨ ਵਾਲਿਆਂ ਨੂੰ ਸਿੱਧਾ ਸੁਨੇਹਾ ਜਾਵੇਗਾ।
ਉਥੇ, ਇਸ ਦੇ ਨਾਲ ਹੀ ਵਿਵੇਕ ਰਾਮਾਸਵਾਮੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਐਲੋਨ ਮਸਕ, ਅਸੀਂ ਇਸ ਨੂੰ ਹਲਕੇ ਨਾਲ ਨਹੀਂ ਲਵਾਂਗੇ ਪਰ ਗੰਭੀਰਤਾ ਨਾਲ ਕੰਮ ਕਰਾਂਗੇ। ਦੱਸਣਯੋਗ ਹੈ ਕਿ ਰਾਮਾਸਵਾਮੀ ਨੇ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੀ ਤਰਫੋਂ ਆਪਣਾ ਦਾਅਵਾ ਪੇਸ਼ ਕੀਤਾ ਸੀ ਪਰ ਬਾਅਦ ਵਿਚ ਉਨ੍ਹਾਂ ਆਪਣਾ ਦਾਅਵਾ ਵਾਪਸ ਲੈ ਲਿਆ ਅਤੇ ਟਰੰਪ ਦਾ ਸਮਰਥਨ ਕੀਤਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਟਰੰਪ ਨੇ ਮਾਈਕ ਵਾਲਟਜ਼ ਨੂੰ ਆਪਣਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਸੀ। ਅਮਰੀਕੀ ਸੈਨੇਟ ਵਿਚ ਇੰਡੀਆ ਕਾਕਸ ਦੇ ਮੁਖੀ ਵਾਲਟਜ਼, ਅਮਰੀਕਾ ਲਈ ਇਕ ਮਜ਼ਬੂਤ ਰੱਖਿਆ ਰਣਨੀਤੀ ਦੀ ਵਕਾਲਤ ਕਰਦੇ ਹਨ। ਉਹ ਦੇਸ਼ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਟਰੰਪ ਦੇ ਵਾਅਦਿਆਂ ਦਾ ਮਜ਼ਬੂਤ ਸਮਰਥਕ ਹੈ। ਮਾਈਕ ਵਾਲਟਜ਼ ਰੂਸ-ਯੂਕਰੇਨ ਯੁੱਧ ਅਤੇ ਮੱਧ ਪੂਰਬ ਵਿਚ ਲੰਬੇ ਸਮੇਂ ਤੋਂ ਚੱਲ ਰਹੇ ਯੁੱਧ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8