ਬ੍ਰਿਟਿਸ਼ PM ਸਟਾਰਮਰ ਦੀ ਵੱਡੀ ਜਿੱਤ, ਜਾਂਚ ਦਾ ਪ੍ਰਸਤਾਵ ਰੱਦ
Wednesday, Apr 29, 2026 - 10:06 AM (IST)
ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਮੰਗਲਵਾਰ ਨੂੰ ਸੰਸਦ ਵਿਚ ਇਕ ਅਹਿਮ ਵੋਟਿੰਗ ਦੌਰਾਨ ਜਿੱਤ ਹਾਸਲ ਕੀਤੀ ਅਤੇ ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਆਚਰਣ ਦੀ ਜਾਂਚ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਹਾਊਸ ਆਫ ਕਾਮਨਜ਼ ’ਚ 223 ਦੇ ਮੁਕਾਬਲੇ 335 ਵੋਟਾਂ ਨਾਲ ਉਸ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਗਿਆ, ਜਿਸ ਵਿਚ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਇਸ ਗੱਲ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ ਕਿ ਕੀ ਸਟਾਰਮਰ ਨੇ ਅਮਰੀਕਾ ’ਚ ਬ੍ਰਿਟੇਨ ਦੇ ਰਾਜਦੂਤ ਵਜੋਂ ਪੀਟਰ ਮੈਂਡੇਲਸਨ ਦੀ ਨਿਯੁਕਤੀ ਨੂੰ ਲੈ ਕੇ ਸਦਨ ਨੂੰ ਗੁੰਮਰਾਹ ਕੀਤਾ ਸੀ।
ਵਿਰੋਧੀ ਧਿਰ ਨੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ’ਤੇ ਦਬਾਅ ਬਣਾਇਆ ਅਤੇ ਜਾਂਚ ਦੀ ਮੰਗ ਕੀਤੀ, ਜਦਕਿ ਸਟਾਰਮਰ ਨੇ ਇਸ ਨੂੰ ਸਿਆਸੀ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਉਹ ਸੰਸਦ ਅਤੇ ਜਨਤਾ ਪ੍ਰਤੀ ਪਾਰਦਰਸ਼ਤਾ ਦੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਨ। ਇਹ ਵਿਵਾਦ ਮੈਂਡੇਲਸਨ ਦੇ ਨਾਂ ਨੂੰ ਲੈ ਕੇ ਉੱਠਿਆ ਸੀ, ਜਿਨ੍ਹਾਂ ਦਾ ਸਬੰਧ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਜੁੜਿਆ ਦੱਸਿਆ ਗਿਆ ਸੀ।
