ਲੰਡਨ ’ਚ ਯਹੂਦੀ ‘ਉਪਾਸਨਾ ਘਰ’ ’ਚ ਅੱਗ ਲੱਗਣ ਦੇ ਸਿਲਸਿਲੇ ’ਚ 2 ਗ੍ਰਿਫ਼ਤਾਰ
Tuesday, Apr 21, 2026 - 10:53 AM (IST)
ਲੰਡਨ : ਬ੍ਰਿਟਿਸ਼ ਪੁਲਸ ਨੇ ਉੱਤਰ-ਪੱਛਮੀ ਲੰਡਨ ਦੇ ਇਕ ਯਹੂਦੀ ‘ਉਪਾਸਨਾ ਘਰ’ ’ਚ ਵੀਕੈਂਡ ’ਤੇ ਹੋਈ ਅੱਗ ਲੱਗਣ ਦੀ ਘਟਨਾ ਦੇ ਸਿਲਸਿਲੇ ’ਚ 2 ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਯਹੂਦੀ ਭਾਈਚਾਰੇ ਦੇ ਆਗੂਆਂ ਨੇ ਆਪਣੇ ਅਦਾਰਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਮਲਿਆਂ ਦੀਆਂ ਵਧਦੀਆਂ ਘਟਨਾਵਾਂ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।
ਲੰਡਨ ਦੀ ਮੈਟਰੋਪੋਲੀਟਨ ਪੁਲਸ ਸੇਵਾ ਦੇ ਡਿਪਟੀ ਕਮਿਸ਼ਨਰ ਮੈਟ ਜਿਊਕਸ ਨੇ ਸੋਮਵਾਰ ਨੂੰ ਦੱਸਿਆ ਕਿ ਹੈਰੋ ਸਥਿਤ ‘ਕੈਂਟਨ ਯੂਨਾਈਟਿਡ ਸਿਨਾਗੋਗ’ ’ਤੇ ਹੋਏ ਹਮਲੇ ਦੇ ਸਿਲਸਿਲੇ ’ਚ 17 ਅਤੇ 19 ਸਾਲ ਦੇ 2 ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਬੀ. ਬੀ. ਸੀ. ਨੂੰ ਦਿੱਤੇ ਇੰਟਰਵਿਊ ’ਚ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ’ਚ ਯਹੂਦੀ ਟਿਕਾਣਿਆਂ ਅਤੇ ਈਰਾਨ ਸਰਕਾਰ ਦੇ ਆਲੋਚਕ ਇਕ ਫ਼ਾਰਸੀ ਮੀਡੀਆ ਸੰਗਠਨ ’ਤੇ ਹੋਏ 6 ਹਮਲਿਆਂ ਦੇ ਸਬੰਧ ’ਚ ਹੁਣ ਤੱਕ ਕੁੱਲ 15 ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ।
