ਐਲੋਨ ਮਸਕ ਦੀ ਮੰਗ : ਸਾਰੀਆਂ ਏਜੰਸੀਆਂ ਨੂੰ ਹਟਾਵੇ ਅਮਰੀਕਾ
Friday, Feb 14, 2025 - 01:44 PM (IST)

ਦੁਬਈ (ਏਜੰਸੀ)- ਅਮਰੀਕੀ ਉਦਯੋਗਪਤੀ ਐਲੋਨ ਮਸਕ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ’ਚ ਖਰਚਿਆਂ ’ਚ ਭਾਰੀ ਕਟੌਤੀ ਕਰਨ ਤੇ ਤਰਜੀਹਾਂ ਨੂੰ ਮੁੜ ਤੋਂ ਤੈਅ ਕਰਨ ਲਈ ਆਪਣੀ ਮੁਹਿੰਮ ਦੇ ਹਿੱਸੇ ਵਜੋਂ ਅਮਰੀਕੀ ਸੰਘੀ ਸਰਕਾਰ ਕੋਲੋਂ ‘ਸਾਰੀਆਂ ਏਜੰਸੀਆਂ ਨੂੰ ਹਟਾਉਣ’ ਦੀ ਮੰਗ ਕੀਤੀ ਹੈ।
ਮਸਕ ਨੇ ਦੁਬਈ, ਸੰਯੁਕਤ ਅਰਬ ਅਮੀਰਾਤ ’ਚ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਸਿਖਰ ਸੰਮੇਲਨ ਵਿਚ ਵੀਡੀਓ ਕਾਲ ਰਾਹੀਂ ਇਕ ਵਿਆਪਕ ਸਰਵੇਖਣ ਦੀ ਪੇਸ਼ਕਸ਼ ਕੀਤੀ, ਜਿਸ ’ਚ ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਦੀਆਂ ਤਰਜੀਹਾਂ ਬਾਰੇ ਦੱਸਿਆ, ਜਿਸ ਵਿਚ ‘ਥਰਮੋਨਿਊਕਲੀਅਰ ਯੁੱਧ’ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੰਭਾਵੀ ਖ਼ਤਰਿਆਂ ਦੇ ਕਈ ਹਵਾਲੇ ਸ਼ਾਮਲ ਸਨ।
ਮਸਕ ਨੇ ਕਿਹਾ ਕਿ ‘ਸਾਡੇ ਇੱਥੇ ਅਸਲ ਵਿਚ ਨੌਕਰਸ਼ਾਹੀ ਦਾ ਸ਼ਾਸਨ ਹੈ, ਨਾ ਕਿ ਲੋਕਾਂ ਦਾ ਸ਼ਾਸਨ-ਲੋਕਤੰਤਰ। ਮਸਕ ਕਾਲੀ ਟੀ-ਸ਼ਰਟ ਪਹਿਨ ਕੇ ਸੰਮੇਲਨ ’ਚ ਸ਼ਾਮਲ ਹੋਏ ਜਿਸ ’ਤੇ ਲਿਖਿਆ ਸੀ : 'ਟੇਕ ਸੁਪੋਰਟ।' ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ’ਚ ਇਹ ਵੀ ਕਿਹਾ ਕਿ ਉਹ ‘ਵ੍ਹਾਈਟ ਹਾਊਸ ਦੇ ਟੇਕ ਸੁਪੋਰਟ’ ਹਨ। ਮਸਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਬਹੁਤ ਸਾਰੀਆਂ ਏਜੰਸੀਆਂ ਨੂੰ ਪਿੱਛੇ ਛੱਡਣ ਦੀ ਬਜਾਏ ਸਾਰੀਆਂ ਏਜੰਸੀਆਂ ਨੂੰ ਹਟਾਉਣ ਦੀ ਲੋੜ ਹੈ।