ਟਰੰਪ ਨੂੰ ਲੋਕਤੰਤਰ ਲਈ ਖ਼ਤਰਾ ਕਹਿਣ ਵਾਲੇ ਲੋਕ ਹੀ ਅਸਲ ਖ਼ਤਰਾ : ਮਸਕ

Sunday, Oct 27, 2024 - 12:57 PM (IST)

ਲੈਂਕੈਸਟਰ (ਏਜੰਸੀ): ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਸਾਬਕਾ ਰਾਸ਼ਟਰਪਤੀ ਨੂੰ ‘ਲੋਕਤੰਤਰ ਲਈ ਖ਼ਤਰਾ’ ਕਹਿੰਦੇ ਹਨ, ਉਹ ਖ਼ੁਦ ਹੀ ਲੋਕਤੰਤਰ ਲਈ ਖ਼ਤਰਾ ਹਨ। ਮਸਕ ਨੇ ਸ਼ਨੀਵਾਰ ਰਾਤ ਨੂੰ ਪੈਨਸਿਲਵੇਨੀਆ ਦੇ ਇੱਕ 'ਟਾਊਨ ਹਾਲ' ਨੂੰ ਸੰਬੋਧਨ ਕਰਦਿਆਂ ਅਮਰੀਕੀ ਸੰਸਦੀ ਕੰਪਲੈਕਸ 'ਯੂ.ਐਸ ਕੈਪੀਟਲ' ਵਿੱਚ 6 ਜਨਵਰੀ, 2021 ਨੂੰ ਹੋਏ ਦੰਗਿਆਂ ਦੇ ਸੰਦਰਭ ਵਿੱਚ ਕਿਹਾ ਕਿ ਇਸ ਘਟਨਾ ਨੂੰ ਇੱਕ ਤਰ੍ਹਾਂ ਦੀ ਹਿੰਸਕ ਬਗਾਵਤ ਕਿਹਾ ਗਿਆ, ਜਦੋਂ ਕਿ ਅਸਲ ਵਿੱਚ ਅਜਿਹਾ ਨਹੀਂ ਹੈ।'' 

ਪੜ੍ਹੋ ਇਹ ਅਹਿਮ ਖ਼ਬਰ-ਮਿਸ਼ੇਲ ਓਬਾਮਾ ਨੇ ਹੈਰਿਸ ਦੇ ਸਮਰਥਨ 'ਚ ਕੀਤੀ ਰੈਲੀ 

ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਹਾਰ ਦੇ ਬਾਅਦ ਟਰੰਪ ਦੁਆਰਾ ਚੋਣ ਨਤੀਜਿਆਂ 'ਤੇ ਸਵਾਲ ਚੁੱਕੇ ਜਾਣ ਦੇ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ 6 ਜਨਵਰੀ, 2021 ਨੂੰ 'ਯੂ.ਐਸ ਕੈਪੀਟਲ' (ਅਮਰੀਕੀ ਸੰਸਦ ਕੰਪਲੈਕਸ) 'ਤੇ ਹਮਲਾ ਕਰ ਦਿੱਤਾ ਸੀ, ਜਿਸ ਵਿਚ 100 ਤੋਂ ਵੱਧ  ਸੁਰੱਖਿਆ ਅਧਿਕਾਰੀ ਜ਼ਖਮੀ ਹੋਏ ਸਨ। ਮਸਕ ਨੇ ਕਿਹਾ ਕਿ ਉਹ ਲੋਕ ਜੋ ਕਹਿੰਦੇ ਹਨ ਕਿ "ਟਰੰਪ ਲੋਕਤੰਤਰ ਲਈ ਖ਼ਤਰਾ ਹੈ ਉਹ ਖ਼ੁਦ ਲੋਕਤੰਤਰ ਲਈ ਖਤਰਾ ਹਨ।" ਉਸਨੇ ਕਿਹਾ ਕਿ ਟਰੰਪ ਨੇ "ਅਸਲ ਵਿੱਚ ਲੋਕਾਂ ਨੂੰ ਹਿੰਸਕ ਨਾ ਹੋਣ ਲਈ ਕਿਹਾ ਸੀ ਅਤੇ ਉਸਨੇ ਉਨ੍ਹਾਂ ਨੂੰ ਸ਼ਾਂਤੀਪੂਰਨ ਅਤੇ ਦੇਸ਼ਭਗਤੀ ਦੇ ਢੰਗ ਨਾਲ ਵਿਰੋਧ ਕਰਨ ਲਈ ਕਿਹਾ ਸੀ।"  ਟਰੰਪ ਨੇ ਕਿਹਾ ਹੈ ਕਿ ਜੇਕਰ ਉਹ ਨਵੰਬਰ 'ਚ ਹੋਣ ਵਾਲੀ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਮਸਕ ਨੂੰ ਆਪਣੇ ਪ੍ਰਸ਼ਾਸਨ 'ਚ ਕੁਝ ਅਹਿਮ ਜ਼ਿੰਮੇਵਾਰੀ ਸੌਂਪਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News