ਸਮੁੰਦਰ ਕਿਨਾਰੇ ਰਸਮਾਂ ਨਿਭਾਅ ਰਹੇ ਲੋਕਾਂ ਨਾਲ ਵਾਪਰਿਆ ਭਾਣਾ, ਉਚੀਆਂ ਲਹਿਰਾਂ ਆਉਣ ਕਾਰਨ 11 ਲੋਕਾਂ ਦੀ ਮੌਤ

Sunday, Feb 13, 2022 - 01:55 PM (IST)

ਜਕਾਰਤਾ (ਵਾਰਤਾ)- ਇੰਡੋਨੇਸ਼ੀਆ ਦੇ ਪੂਰਬੀ ਜਾਵਾ ਸੂਬੇ ਦੇ ਦੱਖਣੀ ਤੱਟ 'ਤੇ ਐਤਵਾਰ ਨੂੰ ਇਕ ਰਵਾਇਤੀ ਰਸਮਾਂ ਦੌਰਾਨ ਸਮੁੰਦਰੀ ਲਹਿਰਾਂ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੂਰਬੀ ਜਾਵਾ ਵਿਚ ਆਫ਼ਤ ਪ੍ਰਬੰਧਨ ਅਤੇ ਮਿਟੀਗੇਸ਼ਨ ਏਜੰਸੀ ਦੇ ਸੰਚਾਲਨ ਯੂਨਿਟ ਦੇ ਮੁਖੀ ਬੁਡੀ ਸਾਂਤੋਸਾ ਨੇ ਦਿੱਤੀ।

ਇਹ ਵੀ ਪੜ੍ਹੋ: 16 ਨੂੰ ਯੂਕ੍ਰੇਨ ’ਤੇ ਹਮਲਾ ਕਰ ਸਕਦੈ ਰੂਸ, ਪੁਤਿਨ-ਬਾਈਡੇਨ ਵਿਚਾਲੇ 62 ਮਿੰਟ ਤਕ ਹੋਈ ਗੱਲਬਾਤ ਰਹੀ ਬੇਨਤੀਜਾ

ਉਨ੍ਹਾਂ ਦੱਸਿਆ ਕਿ ਜੇਮਬਰ ਜ਼ਿਲ੍ਹੇ ਦੇ ਪਯਾਂਗਨ ਬੀਚ 'ਤੇ 23 ਲੋਕ ਪਰੰਪਰਾਗਤ ਰਸਮਾਂ ਨਿਭਾਅ ਰਹੇ ਸਨ, ਜਿਸ ਦੌਰਾਨ ਅਚਾਨਕ ਲਹਿਰਾਂ ਆਉਣ ਕਾਰਨ ਇਹ ਸਾਰੇ ਸਮੁੰਦਰ 'ਚ ਰੁੜ੍ਹ ਗਏ। ਸਾਂਤੋਸਾ ਨੇ ਦੱਸਿਆ ਕਿ ਲਹਿਰਾਂ ਬਹੁਤ ਉਚੀਆਂ ਸਨ, ਜਿਸ ਕਾਰਨ ਬੀਚ ’ਤੇ ਇਕੱਠੇ ਹੋਏ ਲੋਕਾਂ ਨੂੰ ਰਸਮ ਅਦਾ ਕਰਨ ਤੋਂ ਵਰਜਿਆ ਗਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਗੱਲ ਨਹੀਂ ਸੁਣੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸਮੁੰਦਰ ਵਿਚ ਡੁੱਬਣ ਵਾਲੇ 12 ਲੋਕਾਂ ਨੂੰ ਬਚਾ ਲਿਆ ਗਿਆ ਪਰ 11 ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਅਮਰੀਕੀ ਸਰਹੱਦ 'ਤੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪਹੁੰਚੀ ਕੈਨੇਡੀਅਨ ਪੁਲਸ, ਪਈਆਂ ਭਾਜੜਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News