ਬਿਜਲੀ ਕੁਨੈਕਸ਼ਨ ਕੱਟਣ ਆਏ ਮੁਲਾਜ਼ਮਾਂ ''ਤੇ ਤਾਣ ਲਈ AK-47, ਪੈ ਗਈਆਂ ਭਾਜੜਾਂ, ਦੇਖੋ ਵੀਡੀਓ

Saturday, Sep 02, 2023 - 02:25 AM (IST)

ਬਿਜਲੀ ਕੁਨੈਕਸ਼ਨ ਕੱਟਣ ਆਏ ਮੁਲਾਜ਼ਮਾਂ ''ਤੇ ਤਾਣ ਲਈ AK-47, ਪੈ ਗਈਆਂ ਭਾਜੜਾਂ, ਦੇਖੋ ਵੀਡੀਓ

ਇਸਲਾਮਾਬਾਦ: ਖ਼ੈਬਰ ਪਖਤੂਨਖਵਾ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿਉਂਕਿ ਵਧਦੇ ਬਿਜਲੀ ਬਿੱਲਾਂ ਦੇ ਖ਼ਿਲਾਫ਼ ਪੂਰੇ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਬਿਜਲੀ ਦੇ ਵਧੇ ਹੋਏ ਬਿੱਲਾਂ ਖ਼ਿਲਾਫ਼ ਪਾਕਿਸਤਾਨ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਲੋਕ ਬਿਜਲੀ ਦੇ ਬਿੱਲ ਸਾੜ ਰਹੇ ਹਨ ਅਤੇ ਰਾਹਤ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਅਤੇ ਰੈਲੀਆਂ ਕੱਢ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਬਿੱਲ ਨਹੀਂ ਵਸੂਲਣਗੇ ਅਤੇ ਬਿਜਲੀ ਕੱਟਣ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਿਆ ਜਾਵੇਗਾ।

ਇਹ ਵੀ ਪੜ੍ਹੋ : ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ, ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਰ'ਤਾ ਕਤਲ

ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਜਿੱਥੇ ਲੋਕ ਬਿੱਲਾਂ ਦੇ ਵਿਰੋਧ 'ਚ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ, ਉੱਥੇ ਹੀ ਕੁਝ ਲੋਕਾਂ ਨੇ ਤਾਂ ਰਾਈਫਲਾਂ ਵੀ ਚੁੱਕ ਲਈਆਂ ਹਨ। ਅਜਿਹਾ ਹੀ ਇਕ ਮਾਮਲਾ ਖੈਬਰ ਪਖਤੂਨਖਵਾ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਬਿਜਲੀ ਕੰਪਨੀ ਦੇ ਮੁਲਾਜ਼ਮਾਂ 'ਤੇ AK-47 ਰਾਈਫਲ ਤਾਣ ਦਿੱਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਖੈਬਰ ਪਖਤੂਨਖਵਾ ਤੋਂ ਏਕੇ-47 ਰਾਈਫਲ ਲਿਆਉਣ ਵਾਲੇ ਵਿਅਕਤੀ ਨੇ ਸਪੱਸ਼ਟ ਕੀਤਾ ਕਿ ਉਹ ਲੜਨ ਨਹੀਂ ਆਇਆ ਸੀ। ਉਸ ਨੇ ਖੁਦ ਕਿਹਾ ਕਿ ਮੈਂ ਇੱਥੇ ਤੁਹਾਡੇ ਨਾਲ ਲੜਨ ਜਾਂ ਤੁਹਾਡੇ 'ਤੇ ਗੋਲ਼ੀ ਚਲਾਉਣ ਲਈ ਨਹੀਂ ਆਇਆ। ਗੁਆਂਢੀ ਇਸ ਵਿਅਕਤੀ ਨੂੰ ਸਮਝਾ ਰਹੇ ਸਨ ਕਿ ਇਹ ਸਰਕਾਰੀ ਮੁਲਾਜ਼ਮ ਹੈ ਅਤੇ ਸਰਕਾਰ ਦੇ ਹੁਕਮਾਂ 'ਤੇ ਇੱਥੇ ਆਇਆ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News