ਚੋਣਾਂ ਤੋਂ ਪਹਿਲਾਂ 40 ਮਿਲੀਅਨ ਤੋਂ ਵੱਧ ਅਮਰੀਕੀ ਕਰ ਚੁੱਕੇ ਹਨ ਮਤਦਾਨ
Friday, Oct 23, 2020 - 08:15 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਚੱਲ ਰਹੀਆਂ ਵੋਟਾਂ ਦੇ ਮੱਦੇਨਜ਼ਰ ਕੋਰੋਨਾਂ ਵਾਇਰਸ ਦੇ ਚਲਦਿਆਂ ਵੱਡੀ ਗਿਣਤੀ ਵਿਚ ਅਮਰੀਕੀ ਲੋਕਾਂ ਨੇ ਆਪਣੀ ਵੋਟ ਭੁਗਤਾ ਦਿੱਤੀ ਹੈ ਜਦਕਿ ਅਜੇ ਵੀ ਚੋਣ ਦਿਵਸ ਵਿੱਚ ਕੁੱਝ ਦਿਨ ਬਾਕੀ ਹਨ। ਇੰਨੀ ਜਲਦੀ ਵੋਟਾਂ ਪਾਉਣ ਦੀ ਗਿਣਤੀ ਨੇ ਲੋਕਾਂ ਦੇ ਉਤਸ਼ਾਹ ਨੂੰ ਦਰਸਾਇਆ ਹੈ। ਇਸ ਵਾਰ ਡੈਮੋਕਰੇਟਸ ਨੂੰ ਉਮੀਦ ਹੈ ਕਿ ਉਹ 3 ਨਵੰਬਰ ਨੂੰ ਇੱਕ ਫੈਸਲਾਕੁੰਨ ਜਿੱਤ ਪ੍ਰਾਪਤ ਕਰਨਗੇ। ਉਹ ਕਈ ਰਾਜਾਂ ਵਿਚ ਰਿਪਬਲਿਕਨ ਪਾਰਟੀ ਨੂੰ ਵੱਡੇ ਫਰਕ ਨਾਲ ਪਛਾੜ ਰਹੇ ਹਨ।
'ਯੂਨੀਵਰਸਿਟੀ ਆਫ ਮੈਰੀਲੈਂਡ' ਦੀ ਇਕ ਸਤੰਬਰ ਨੂੰ ਹੋਈ ਪੋਲ ਅਨੁਸਾਰ, ਇਸ ਸਾਲ ਚੋਣ ਦਿਨ ਤੋਂ ਪਹਿਲਾਂ ਵੋਟਿੰਗ ਦਾ ਵਿਸਥਾਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹੋਇਆ ਹੈ ਅਤੇ ਇਹ ਇਕ ਅਜਿਹਾ ਬਦਲ ਹੈ ਜੋ ਰਜਿਸਟਰਡ ਵੋਟਰਾਂ ਵਿਚੋਂ 60 ਫੀਸਦੀ ਤੋਂ ਵੱਧ ਚਾਹੁੰਦੇ ਹਨ।
ਇਸ ਵਾਰ ਕਈ ਨਵੇਂ ਰਾਜਾਂ ਨੇ ਮੇਲ ਰਾਹੀਂ ਵੋਟਾਂ ਪਾਈਆਂ ਹਨ ਜਿਵੇਂ ਕਿ ਹੈਂਪਸ਼ਾਇਰ। ਇਸ ਦੇ ਨਾਲ ਹੀ ਵੋਟਰ ਵਿਅਕਤੀਗਤ ਤੌਰ 'ਤੇ ਜਲਦੀ ਵੋਟਿੰਗ ਦਾ ਲਾਭ ਵੀ ਲੈ ਰਹੇ ਹਨ, ਕੁਝ ਸੂਬਿਆਂ ਵਿਚ ਜਲਦੀ ਵੋਟਿੰਗ ਦੇ ਪਹਿਲੇ ਦਿਨ ਹੀ ਰਿਕਾਰਡ ਤੋੜ ਗਿਣਤੀ ਦਿਖਾਈ ਦਿੱਤੀ ਹੈ। ਸ਼ੁਰੂਆਤੀ ਜਲਦੀ ਵੋਟਿੰਗ ਨਾਲ ਵਰਜੀਨੀਆ ਦੀ ਇਹ ਪਹਿਲੀ ਚੋਣ ਹੈ। ਇਨ੍ਹਾਂ ਚੋਣਾਂ ਵਿਚ ਨਵੇਂ ਵੋਟਰ ਜੋ 18 ਸਾਲ ਦੇ ਹੋ ਗਏ ਹਨ ਜਾਂ ਪਿਛਲੀ ਰਾਸ਼ਟਰਪਤੀ ਚੋਣ ਨੂੰ ਪੂਰਾ ਕਰ ਚੁੱਕੇ ਹਨ ਵੀ ਸ਼ਾਇਦ ਅਗਲਾ ਰਾਸ਼ਟਰਪਤੀ ਚੁਣਨ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਨਗੇ ਕਿਉਂਕਿ ਮਹਾਮਾਰੀ ਦੇ ਚਲਦਿਆਂ ਵੀ ਉਨ੍ਹਾਂ ਵਿਚ ਉਤਸ਼ਾਹ ਹੈ । ਇੰਨਾ ਹੀ ਨਹੀਂ ਅਮਰੀਕੀਆਂ ਦੇ ਇਕ ਵੱਡੇ ਹਿੱਸੇ ਲਗਭਗ 40 ਮਿਲੀਅਨ ਨੇ ਵੋਟਾਂ ਪ੍ਰਤੀ ਸਿਰਫ ਆਪਣਾ ਮਨ ਹੀ ਨਹੀਂ ਬਣਾਇਆ ਬਲਕਿ ਉਨ੍ਹਾਂ ਨੇ ਆਪਣੀ ਵੋਟ 'ਤੇ ਮੋਹਰ ਵੀ ਲਗਾਈ ਹੈ।