ਚੀਨ ''ਚ ਬਜ਼ੁਰਗਾਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, ਮਿਲੇਗੀ ਸਿਰਫ ਇਕ ਹੀ ਖੁਰਾਕ

Tuesday, Mar 30, 2021 - 07:56 PM (IST)

ਚੀਨ ''ਚ ਬਜ਼ੁਰਗਾਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, ਮਿਲੇਗੀ ਸਿਰਫ ਇਕ ਹੀ ਖੁਰਾਕ

ਬੀਜਿੰਗ-ਚੀਨ ਨੇ 60 ਸਾਲ ਅਤੇ ਉਸ ਤੇਂ ਵਧੇਰੇ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ ਕੋਵਿਡ-19 ਰੋਕੂ ਟੀਕਾ ਲਾਉਣ ਦੀ ਆਪਣੀ ਯੋਜਨਾ ਦਾ ਐਲਾਨ ਕਰ ਦਿੱਤਾ ਪਰ ਉਨ੍ਹਾਂ ਨੂੰ ਸਿਰਫ ਇਕ ਹੀ ਖੁਰਾਕ ਲਾਈ ਜਾਵੇਗੀ ਅਤੇ 'ਬੂਸਟਰ' ਨਹੀਂ ਦਿੱਤਾ ਜਾਵੇਗਾ ਕਿਉਂਕਿ ਇਸ ਦੀ ਪਾਲਣਾ ਫਿਲਹਾਲ ਨਹੀਂ ਕੀਤੀ ਗਈ ਹੈ। ਮੀਡੀਆ 'ਚ ਆਈ ਇਕ ਖਬਰ 'ਚ ਮੰਗਲਵਾਰ ਨੂੰ ਇਹ ਕਿਹਾ ਗਿਆ। ਸਰਕਾਰੀ ਗਲੋਬਲ ਟਾਈਮਜ਼ ਦੀ ਖਬਰ ਮੁਤਾਬਕ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਮੁਤਾਬਕ ਚੀਨ 'ਚ 11 ਕਰੋੜ ਤੋਂ  ਵਧੇਰੇ ਲੋਕਾਂ ਨੂੰ ਕੋਵਿਡ-19 ਰੋਕੂ ਟੀਕੇ ਦਿੱਤੇ ਜਾ ਚੁੱਕੇ ਹਨ ਪਰ ਇਹ ਸਿਰਫ 18 ਤੋਂ 59 ਸਾਲ ਦੇ ਲੋਕਾਂ ਨੂੰ ਦਿੱਤੇ ਗਏ।

ਇਹ ਵੀ ਪੜ੍ਹੋ-ਪਾਕਿਸਤਾਨ 'ਚ ਮੰਤਰੀ ਦੇ ਪਰਿਵਾਰ ਦਾ ਕੋਰੋਨਾ ਟੀਕਾਕਰਨ 'ਤੇ ਵਿਵਾਦ

ਇਸ 'ਚ ਕਿਹਾ ਗਿਆ ਹੈ ਕਿ 59 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਟੀਕਾ ਦਿੱਤਾ ਜਾਣਾ ਅਜੇ ਬਾਕੀ ਹੈ। ਚੀਨ ਇਹ ਵੀ ਕਹਿੰਦਾ ਹੈ ਕਿ ਉਸ ਨੇ ਕਰੀਬ 10 ਕਰੋੜ ਟੀਕੇ ਵਿਦੇਸ਼ ਭੇਜੇ ਹਨ ਪਰ ਆਪਣੇ ਬਜ਼ੁਰਗਾਂ ਨੂੰ ਟੀਕਾ ਲਾਉਣਾ ਅਜੇ ਬਾਕੀ ਹੈ। ਹਾਲ ਹੀ 'ਚ ਜਾਰੀ ਆਧਿਕਾਰਿਤ ਅੰਕੜਿਆਂ ਮੁਤਾਬਕ ਚੀਨ 'ਚ 60 ਸਾਲ ਜਾਂ ਉਸ ਤੇਂ ਵਧੇਰੇ ਉਮਰ ਦੇ ਲੋਕਾਂ ਦੀ ਆਬਾਦੀ 26 ਕਰੋੜ ਤੋਂ ਵਧੇਰੇ ਹੈ। ਐੱਨ.ਐੱਚ.ਸੀ. ਨੇ ਕੋਵਿਡ-19 ਟੀਕਾਕਰਨ ਨੂੰ ਲੈ ਕੇ ਸੋਮਵਾਰ ਨੂੰ ਆਪਣੇ ਪਹਿਲੇ ਆਧਿਕਾਰਿਤ ਹੁਕਮਾਂ 'ਚ ਦੱਸਿਆ ਕਿ 60 ਸਾਲ ਅਤੇ ਉਸ ਤੋਂ ਵਧੇਰੇ ਉਮਰ ਦੇ ਲੋਕਾਂ ਦਾ ਟੀਕਾਕਰਨ ਹੋਵੇਗਾ।

ਇਹ ਵੀ ਪੜ੍ਹੋ-ਅਬੂਧਾਬੀ 'ਚ ਬਣ ਰਿਹੈ ਪਹਿਲਾਂ ਹਿੰਦੂ ਮੰਦਰ, ਨੀਂਹ ਦਾ ਕੰਮ ਹੋਇਆ ਮੁਕੰਮਲ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News