ਆਨਲਾਈਨ ਪਿਆਰ ਦੀ ਇਕ ਅਨੋਖੀ ਕਹਾਣੀ, 78 ਸਾਲਾ ਲਾੜੇ ਨੂੰ ਮਿਲੀ 79 ਸਾਲਾ ਲਾੜੀ
Monday, Oct 11, 2021 - 02:11 PM (IST)
ਵੈਨਕੂਵਰ: ਅਕਸਰ ਇਹ ਕਿਹਾ ਜਾਂਦਾ ਹੈ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ। ਇਸ ਕਹਾਵਤ ਨੂੰ ਸੱਚ ਕਰ ਦਿਖਾਇਆ ਕੈਨੇਡਾ ਦੇ ਇਕ ਬਜ਼ੁਰਗ ਜੋੜੇ ਨੇ। ਦਿਲਚਸਪ ਗੱਲ ਇਹ ਹੈ ਕਿ ਇਹ ਬਜ਼ੁਰਗ ਜੋੜਾ ਸੋਸ਼ਲ ਮੀਡੀਆ ਜ਼ਰੀਏ ਇਕ-ਦੂਜੇ ਨੂੰ ਮਿਲਿਆ ਸੀ ਅਤੇ ਹੁਣ ਉਨ੍ਹਾਂ ਨੇ ਵਿਆਹ ਕਰਵਾ ਲਿਆ ਹੈ। ਇਸ ਜੋੜੇ ਦੀਆਂ ਸੋਸ਼ਲ ਮੀਡੀਆ ’ਤੇ ਤਸਵੀਰਾਂ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਦੇ ਰਹਿਣ ਵਾਲੇ ਜਿਮ ਐਡਮਸ ਅਤੇ ਆਡਰੇ ਕਾਊਟਸ ਦੀ ਮੁਲਾਕਾਤ ਕੋਰੋਨਾ ਕਾਲ ਵਿਚ ਇਕ ਆਨਲਾਈਨ ਡੇਟਿੰਗ ਐਪ ਜ਼ਰੀਏ ਹੋਈ ਸੀ। ਦੋਵਾਂ ਨੇ 8 ਮਹੀਨੇ ਤੱਕ ਇਕ-ਦੂਜੇ ਨੂੰ ਡੇਟ ਕੀਤਾ ਅਤੇ ਇਸ ਸਾਲ 25 ਸਤੰਬਰ ਨੂੰ ਵਿਆਹ ਕਰਵਾ ਲਿਆ।
ਇਹ ਵੀ ਪੜ੍ਹੋ : 100 ਦਿਨਾਂ ਮਗਰੋਂ ਅਨਲਾਕ ਹੋਈ 'ਸਿਡਨੀ', ਵੈਕਸੀਨੇਟਿਡ ਲੋਕਾਂ ਲਈ ਖੁੱਲ੍ਹੀਆਂ ਇਹ ਗਤੀਵਿਧੀਆਂ
78 ਸਾਲਾ ਪੇਂਟਰ ਅਤੇ ਸੇਵਾਮੁਕਤ ਪ੍ਰੋਫੈਸਰ ਜਿਮ ਐਡਮਸ ਦੀ ਪਤਨੀ ਦੀ 2017 ਵਿਚ ਵਿਆਹ ਦੇ 38 ਸਾਲ ਬਾਅਦ ਮੌਤ ਹੋ ਗਈ ਸੀ। ਕੋਰੋਨਾ ਕਾਲ ਵਿਚ ਜਿਮ ਨੇ 50 ਸਾਲ ਤੋਂ ਜ਼ਿਆਦਾ ਉਮਰ ਦੇ ਗਰੁੱਪ ਵਾਲੇ ਡੇਟਿੰਗ ਐਪ ’ਤੇ ਇਕ ਅਕਾਊਂਟ ਬਣਾਇਆ। ਇੱਥੇ ਉਨ੍ਹਾਂ ਦੀ ਮੁਲਾਕਾਤ 79 ਸਾਲਾ ਆਡਰੇ ਨਾਲ ਹੋਈ। ਆਡਰੇ ਦਾ 33 ਸਾਲ ਪਹਿਲਾਂ ਪਤੀ ਨਾਲ ਤਲਾਕ ਹੋ ਗਿਆ ਸੀ, ਉਦੋਂ ਤੋਂ ਉਹ ਇਕੱਲੀ ਰਹਿ ਰਹੀ ਸੀ। ਜਿਮ ਦਾ ਇਕ ਮੁੰਡਾ ਵੀ ਹੈ, ਜਿਸ ਦਾ ਨਾਮ ਹੈ ਜੇਜੇ ਐਡਮਸ।
ਇਹ ਵੀ ਪੜ੍ਹੋ : ਵੱਡੀ ਰਾਹਤ : ਹੁਣ ਇਸ ਦੇਸ਼ ਲਈ ਉਡਾਣ ਭਰ ਸਕਦੇ ਨੇ ਭਾਰਤ ਦੇ ਅਧਿਆਪਕ ਤੇ ਵਿਦਿਆਰਥੀ
ਇਨ੍ਹਾਂ ਤਸਵੀਰਾਂ ਨੂੰ ਜਿੰਮ ਦੇ ਮੁੰਡੇ ਅਤੇ ਉਨ੍ਹਾਂ ਦੇ ਫੋਟੋਗ੍ਰਾਫ਼ਰ ਨੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਜੇਜੇ ਐਡਮਸ ਨੇ ਆਪਣੇ ਪਿਤਾ ਦੇ ਵਿਆਹ ਦੀ ਤਸਵੀਰ ਟਵਿਟਰ ’ਤੇ ਸਾਂਝੀ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ, ‘ਮੇਰੇ ਪਿਤਾ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਦਿੱਤਾ-ਮਹਾਮਾਰੀ ਦੇ ਸਮੇਂ ਵਿਚ ਪਿਆਰ ਲੱਭਿਆ, ਉਹ ਵੀ 77 ਸਾਲ ਦੀ ਉਮਰ ਵਿਚ ਅਤੇ ਇਸ ਵੀਕੈਂਡ ਉਨ੍ਹਾਂ ਨੇ ਵਿਆਹ ਕਰਵਾ ਲਿਆ।’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।