ਨਾਈਜੀਰੀਆ 'ਚ ਸ਼ੱਕੀ ਵਿਅਕਤੀਆਂ ਨੇ ਚਰਚ 'ਤੇ ਕੀਤਾ ਹਮਲਾ, 18 ਲੋਕਾਂ ਦੀ ਮੌਤ

Wednesday, Apr 25, 2018 - 04:24 AM (IST)

ਨਾਈਜੀਰੀਆ 'ਚ ਸ਼ੱਕੀ ਵਿਅਕਤੀਆਂ ਨੇ ਚਰਚ 'ਤੇ ਕੀਤਾ ਹਮਲਾ, 18 ਲੋਕਾਂ ਦੀ ਮੌਤ

ਮਾਕੁਰਦੀ— ਮੱਧ ਨਾਈਜੀਰੀਆ 'ਚ ਇਕ ਚਰਚ 'ਚ ਸਵੇਰੇ ਹੋਏ ਇਕ ਹਮਲੇ 'ਚ ਦੋ ਪਾਦਰੀਆਂ ਸਣੇ ਕਰੀਬ 18 ਲੋਕਾਂ ਦੀ ਮੌਤ ਹੋ ਗਈ। ਬੇਨਿਊ ਸੂਬੇ ਦੇ ਪੁਲਸ ਕਮਿਸ਼ਨਰ ਫਤਈ ਆਵੋਸੇਨੀ ਨੇ ਰਾਜਧਾਨੀ ਮਾਕੁਰਦੀ 'ਚ ਕਿਹਾ ਕਿ ਕਰੀਬ 30 ਸ਼ੱਕੀ ਵਿਅਕਤੀਆਂ ਨੇ ਸੰਵੇਦਨਸ਼ੀਲ ਖੇਤਰ 'ਚ ਮਬਾਲੋਮ ਭਾਈਚਾਰੇ 'ਤੇ ਹਮਲਾ ਕਰ ਪ੍ਰਾਰਥਨਾ ਕਰ ਰਹੇ ਲੋਕਾਂ ਤੇ 2 ਪਾਦਰੀਆਂ ਦੀ ਜਾਨ ਲੈ ਲਈ। ਉਨ੍ਹਾਂ ਕਿਹਾ, 'ਉਨ੍ਹਾਂ ਨੇ ਇਕ ਲਾਸ਼ ਨੂੰ ਦਫਨਾਉਣ ਦੇ ਸਮਾਰੋਹ ਦੇ ਆਯੋਜਨ ਸਥਾਨ ਨੂੰ ਨਿਸ਼ਾਨਾ ਬਣਾਇਆ ਤੇ ਚਰਚ 'ਤੇ ਵੀ ਹਮਲਾ ਕੀਤਾ ਜਿਥੇ ਦੋ ਪਾਦਰੀ ਪ੍ਰਾਰਥਨਾ ਕਰਵਾ ਰਹੇ ਸੀ।''


Related News