ਪਾਰਟੀ ਦੌਰਾਨ ਸ਼ਰਾਬ ਪੀ ਕੇ ਆਊਟ-ਆਫ-ਕੰਟਰੋਲ ਹੋਏ ਮੁੰਡੇ-ਕੁੜੀਆਂ, ਪੁਲਸ ਨੇ ਕੀਤਾ ਗ੍ਰਿਫਤਾਰ

01/29/2017 11:25:25 AM

ਬ੍ਰਿਸਬੇਨ— ਉੱਤਰੀ ਬ੍ਰਿਸਬੇਨ ''ਚ ਬੀਤੀ ਰਾਤ ਨੂੰ ਪੁਲਸ ਨੇ 8 ਨੌਜਵਾਨ ਮੁੰਡੇ-ਕੁੜੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੂੰ ਪਾਰਟੀ ''ਚ ਸ਼ਰਾਬ ਪੀ ਕੇ ਆਊਟ-ਆਫ-ਕੰਟਰੋਲ (ਆਪੇ ਤੋਂ ਬਾਹਰ) ਹੋਣ ਦੇ ਦੋਸ਼ ''ਚ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਬੋਰਟਨ ਸਟਰੀਟ ਦੇ ਇਕ ਇਕ ਘਰ ''ਚ ਚਲ ਰਹੀ ਪਾਰਟੀ ਤੋਂ ਪਰੇਸ਼ਾਨ ਗੁਆਂਢੀਆਂ ਨੇ ਰਾਤ ਤਕਰੀਬਨ 10 ਵਜੇ ਫੋਨ ਕੀਤਾ। 
ਪੁਲਸ ਨੇ ਦੱਸਿਆ ਕਿ ਜਦੋਂ ਉਹ ਉੱਥੇ ਪੁੱਜੀ ਤਾਂ ਪਾਰਟੀ ''ਚ 50 ਨੌਜਵਾਨ ਲੋਕ ਮੌਜੂਦ ਸਨ ਅਤੇ ਕੁਝ ਨੇ ਸ਼ਰਾਬ ਪੀ ਕੇ ਇਮਾਰਤ ਦੀ ਭੰਨ-ਤੋੜ ਕੀਤੀ। 8 ਨੌਜਵਾਨਾਂ ਅਤੇ ਇਕ 20 ਸਾਲਾ ਵਿਅਕਤੀ ਨੂੰ ਇਸ ਘਟਨਾ ਵਾਲੀ ਥਾਂ ਤੋਂ ਗ੍ਰਿਫਤਾਰ ਕੀਤਾ ਪਰ ਤਿੰਨ ਲੋਕਾਂ ਨੂੰ ਹਿਰਾਸਤ ''ਚ ਲੈਣ ਤੋਂ ਕੁਝ ਦੇਰ ਬਾਅਦ ਰਿਹਾਅ ਕਰ ਦਿੱਤਾ ਗਿਆ। ਇਕ 16 ਸਾਲਾ ਲੜਕੀ, 17 ਸਾਲਾ ਲੜਕਾ ਅਤੇ ਇਕ ਹੋਰ 18 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਇਕ ਹੋਰ 17 ਸਾਲਾ ਲੜਕੀ ਅਤੇ 18 ਸਾਲਾ ਨੌਜਵਾਨ ਲੜਕੇ ਅਤੇ 20 ਸਾਲਾ ਇਕ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਸਾਰੇ ਲੋਕਾਂ ''ਤੇ ਉਨ੍ਹਾਂ ਦੇ ਗਲਤ ਰਵੱਈਏ ਅਤੇ ਜਨਤਾ ਨੂੰ ਪਰੇਸ਼ਾਨ ਕਰਨ ਦੇ ਦੋਸ਼ ''ਚ ਜੁਰਮਾਨਾ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਸ਼ੀਆਂ ਨੂੰ 13 ਫਰਵਰੀ ਨੂੰ ਬ੍ਰਿਸਬੇਨ ਮੈਜਿਸਟ੍ਰੇਟ ਕੋਰਟ ਸਾਹਮਣੇ ਪੇਸ਼ ਕੀਤਾ ਜਾਵੇਗਾ।

Tanu

News Editor

Related News