ਇਮਰਾਨ ਦੀ ਪਾਰਟੀ ਦੇ 8 ਸੋਸ਼ਲ ਮੀਡੀਆ ਵਰਕਰ ਗ੍ਰਿਫ਼ਤਾਰ

Wednesday, Apr 13, 2022 - 10:57 AM (IST)

ਇਮਰਾਨ ਦੀ ਪਾਰਟੀ ਦੇ 8 ਸੋਸ਼ਲ ਮੀਡੀਆ ਵਰਕਰ ਗ੍ਰਿਫ਼ਤਾਰ

ਲਾਹੌਰ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ. ਟੀ. ਆਈ.) ਦੇ ਅੱਠ ਸੋਸ਼ਲ ਮੀਡੀਆ ਕਾਰਕੁਨਾਂ ਨੂੰ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵਿਰੁੱਧ ਕਥਿਤ ਤੌਰ 'ਤੇ ਪ੍ਰਚਾਰ ਮੁਹਿੰਮ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐਫਆਈਏ) ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਬਾਜਵਾ ਅਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਕਥਿਤ ਤੌਰ 'ਤੇ ਨਿਸ਼ਾਨਾ ਬਣਾਉਣ ਲਈ ਪੰਜਾਬ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਇਹ ਗ੍ਰਿਫ਼ਤਾਰੀਆਂ ਕੀਤੀਆਂ। 

ਇਮਰਾਨ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਗੁਆਉਣਾ ਪਿਆ ਸੀ ਜਦੋਂ ਪਿਛਲੇ ਐਤਵਾਰ ਨੂੰ ਸੰਯੁਕਤ ਵਿਰੋਧੀ ਧਿਰ ਦੁਆਰਾ 8 ਮਾਰਚ ਨੂੰ ਉਨ੍ਹਾਂ ਦੇ ਖ਼ਿਲਾਫ਼ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ ਸਫਲ ਹੋ ਗਿਆ ਸੀ। ਬੇਭਰੋਸਗੀ ਮਤੇ ਤੋਂ ਬਾਅਦ ਦੇ ਦਿਨਾਂ 'ਚ ਹੀ ਟਵਿੱਟਰ 'ਤੇ ਬਾਜਵਾ ਖ਼ਿਲਾਫ਼ ਮੁਹਿੰਮ ਟਰੈਂਡ ਕਰਨ ਲੱਗੀ। ਐਫਆਈਏ ਅਨੁਸਾਰ ਉਸ ਨੂੰ ਖੁਫੀਆ ਏਜੰਸੀਆਂ ਤੋਂ ਬਾਜਵਾ ਅਤੇ ਸੁਪਰੀਮ ਕੋਰਟ ਦੇ ਜੱਜਾਂ ਵਿਰੁੱਧ ਸੋਸ਼ਲ ਮੀਡੀਆ ਮੁਹਿੰਮ ਵਿੱਚ ਸ਼ਾਮਲ 50 ਸ਼ੱਕੀਆਂ ਦੀ ਸੂਚੀ ਮਿਲੀ ਹੈ ਅਤੇ ਇਨ੍ਹਾਂ ਵਿੱਚੋਂ ਅੱਠ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਟਵਿੱਟਰ 'ਤੇ ਜਾਰੀ ਹਜ਼ਾਰਾਂ ਟਵੀਟਸ 'ਚ ਪਾਕਿਸਤਾਨ ਦੇ ਫ਼ੌਜ ਮੁਖੀ ਅਤੇ ਸੁਪਰੀਮ ਕੋਰਟ ਦੇ ਜੱਜਾਂ 'ਤੇ ਇਮਰਾਨ ਨੂੰ ਅਮਰੀਕਾ ਦੇ ਇਸ਼ਾਰੇ 'ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਦੋਸ਼ ਲਗਾਇਆ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤ-ਅਮਰੀਕਾ ਦਾ ਸਾਂਝਾ ਬਿਆਨ, ਪਾਕਿ ਅੱਤਵਾਦ ਵਿਰੁੱਧ ਕਰੇ "ਤੁਰੰਤ, ਸਥਾਈ, ਅਟੱਲ ਕਾਰਵਾਈ"

ਇਮਰਾਨ ਦੇ ਕਰੀਬੀ ਸਹਿਯੋਗੀ ਅਸਦ ਉਮਰ ਨੇ ਇਕ ਟਵੀਟ 'ਚ ਕਿਹਾ ਕਿ ਸੋਸ਼ਲ ਮੀਡੀਆ ਕਰਮਚਾਰੀਆਂ ਦੇ ਪਰੇਸ਼ਾਨੀ ਨੂੰ ਚੁਣੌਤੀ ਦੇਣ ਵਾਲੀ ਪੀਟੀਆਈ ਦੀ ਪਟੀਸ਼ਨ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇਸ ਨੂੰ ਬੁੱਧਵਾਰ ਨੂੰ ਹਾਈ ਕੋਰਟਾਂ ਵਿੱਚ ਦਾਇਰ ਕੀਤਾ ਜਾਵੇਗਾ। ਇਸ ਦੌਰਾਨ ਮੰਗਲਵਾਰ ਨੂੰ ਹੋਈ ਪਾਕਿਸਤਾਨ ਦੇ ਫ਼ੌਜੀ ਅਧਿਕਾਰੀਆਂ ਦੀ ਬੈਠਕ 'ਚ ਸੋਸ਼ਲ ਮੀਡੀਆ 'ਤੇ ਫ਼ੌਜ ਖ਼ਿਲਾਫ਼ ਚਲਾਈ ਗਈ ਮੁਹਿੰਮ 'ਤੇ ਚਰਚਾ ਕੀਤੀ ਗਈ। ਇਸ ਦੌਰਾਨ 'ਦੇਸ਼ ਵਿੱਚ ਸੰਵਿਧਾਨ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣ ਲਈ ਫ਼ੌਜੀ ਲੀਡਰਸ਼ਿਪ ਦੇ ਸਟੈਂਡ' ਵਿੱਚ ਪੂਰਾ ਵਿਸ਼ਵਾਸ ਪ੍ਰਗਟਾਇਆ ਗਿਆ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਦੁਆਰਾ ਜਾਰੀ ਬਿਆਨ ਦੇ ਅਨੁਸਾਰ ਫੋਰਮੇਸ਼ਨ ਕਮਾਂਡਰਾਂ ਦੀ 79ਵੀਂ ਮੀਟਿੰਗ ਆਰਮੀ ਹੈੱਡਕੁਆਰਟਰ ਵਿਖੇ ਹੋਈ ਅਤੇ ਇਸ ਵਿੱਚ ਫ਼ੌਜ ਦੇ ਕੋਰ ਕਮਾਂਡਰਾਂ, ਚੀਫ ਸਟਾਫ ਅਫਸਰਾਂ ਅਤੇ ਸਾਰੇ ਫਾਰਮੇਸ਼ਨ ਕਮਾਂਡਰਾਂ ਨੇ ਭਾਗ ਲਿਆ। 

ਬਿਆਨ ਮੁਤਾਬਕ ਇਸ ਮੀਟਿੰਗ ਦੀ ਪ੍ਰਧਾਨਗੀ ਫ਼ੌਜ ਮੁਖੀ ਜਨਰਲ ਬਾਜਵਾ ਨੇ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਮੀਟਿੰਗ ਵਿਚ ਪਾਕਿਸਤਾਨੀ ਫ਼ੌਜ ਨੂੰ ਬਦਨਾਮ ਕਰਨ ਅਤੇ ਸੰਸਥਾ ਅਤੇ ਸਮਾਜ ਵਿਚ ਦੂਰੀ ਬਣਾਉਣ ਲਈ ਕੁਝ ਤੱਤਾਂ ਦੁਆਰਾ ਸ਼ੁਰੂ ਕੀਤੇ ਗਏ ਹਾਲ ਹੀ ਵਿਚ ਪ੍ਰਚਾਰ ਮੁਹਿੰਮ 'ਤੇ ਚਰਚਾ ਕੀਤੀ ਗਈ। ਬਿਆਨ ਮੁਤਾਬਕ, ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਪਾਕਿਸਤਾਨੀ ਫ਼ੌਜ ਇਸਦੀ ਸੁਰੱਖਿਆ ਲਈ ਹਮੇਸ਼ਾ ਸਰਕਾਰੀ ਅਦਾਰਿਆਂ ਨਾਲ ਖੜ੍ਹੀ ਰਹੀ।


author

Vandana

Content Editor

Related News