ਇਰਾਕ 'ਚ ਹੈਮਰੇਜਿਕ ਬੁਖਾਰ ਨਾਲ 8 ਲੋਕਾਂ ਦੀ ਮੌਤ

Saturday, May 07, 2022 - 10:23 AM (IST)

ਇਰਾਕ 'ਚ ਹੈਮਰੇਜਿਕ ਬੁਖਾਰ ਨਾਲ 8 ਲੋਕਾਂ ਦੀ ਮੌਤ

ਬਗਦਾਦ (ਏਜੰਸੀ)- ਇਰਾਕ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਦੇਸ਼ ਵਿਚ ਹੈਮੋਰੈਜਿਕ ਵਾਇਰਲ ਬੁਖਾਰ (ਵੀ.ਐੱਚ.ਐੱਫ.) ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ। ਮੰਤਰਾਲਾ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਦੇਸ਼ ਵਿਚ ਇਸ ਬੁਖਾਰ ਦੇ ਹੁਣ ਤੱਕ ਕਰੀਬ 40 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 8 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਯੂਰਪੀ ਦੇਸ਼ਾਂ ’ਚ ਮਹਾਮਾਰੀ ਦਾ ਰੂਪ ਧਾਰ ਰਿਹੈ ਮੋਟਾਪਾ, ਹਰ ਸਾਲ ਹੁੰਦੀ ਹੈ 12 ਲੱਖ ਲੋਕਾਂ ਦੀ ਮੌਤ

ਮੰਤਰਾਲਾ ਦੇ ਬੁਲਾਰੇ ਸੈਫ ਅਲ-ਬਦਰ ਨੇ ਕਿਹਾ ਕਿ ਧੀ ਕਾਰ ਸੂਬੇ ਵਿਚ ਸੰਕ੍ਰਮਣ ਦੇ 23 ਮਾਮਲੇ ਸਾਹਮਣੇ ਆਏ ਹਨ ਅਤੇ 5 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਕਿਰਕੁਕ ਸੂਬੇ ਵਿਚ ਤਾਜ਼ਾ ਮੌਤਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵੀ.ਐੱਚ.ਐੱਫ. ਦਾ ਪਹਿਲਾ ਮਾਮਲਾ ਧੀ ਕਾਰ ਸੂਬੇ ਵਿਚ ਪਿਛਲੇ ਮਹੀਨੇ ਸਾਹਮਣੇ ਆਇਆ ਸੀ, ਉਸ ਦੇ ਬਾਅਦ ਇਸ ਬੀਮਾਰੀ ਦੇ ਮਾਮਲੇ ਕਈ ਸੂਬਿਆਂ ਵਿਚ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: ਚੀਨੀ ਕੰਪਨੀ ਦੀ ਪੇਸ਼ਕਸ਼- ਤੀਜਾ ਬੱਚਾ ਪੈਦਾ ਕਰਨ 'ਤੇ ਮਿਲੇਗੀ 1 ਸਾਲ ਦੀ ਛੁੱਟੀ, 11.50 ਲੱਖ ਦਾ ਬੋਨਸ

 


author

cherry

Content Editor

Related News