ਰੋਟੀ ਦੀ ਕੀਮਤ ਵਧਣ ਵਿਰੁੱਧ ਪ੍ਰਦਰਸ਼ਨ, 8 ਮੌਤਾਂ
Friday, Dec 21, 2018 - 09:31 PM (IST)

ਖਾਰਤੂਮ, (ਏ. ਐੱਫ. ਪੀ.)–ਸੁਡਾਨ ਵਿਚ ਰੋਟੀ ਦੀ ਕੀਮਤ ਵਧਣ ਦੇ ਵਿਰੋਧ ’ਚ ਹੋ ਰਹੇ ਪ੍ਰਦਰਸ਼ਨਾਂ ਦੀ ਦੂਜੇ ਦਿਨ ਦੇਸ਼ ਦੇ ਪੂਰਬੀ ਹਿੱਸੇ ’ਚ ਪ੍ਰਦਰਸ਼ਨਕਾਰੀਆਂ ਅਤੇ ਦੰਗਾ ਰੋਕੂ ਪੁਲਸ ਵਿਚਾਲੇ ਹੋਈ ਝੜਪ ਵਿਚ 8 ਲੋਕ ਮਾਰੇ ਗਏ।
ਰੋਟੀ ਦੀ ਕੀਮਤ 1 ਸੁਡਾਨੀ ਪੌਂਡ ਤੋਂ ਵਧਾ ਕੇ 3 ਸੁਡਾਨੀ ਪੌਂਡ ਕਰਨ ਦੇ ਸਰਕਾਰੀ ਫੈਸਲੇ ਦਾ ਬੁੱਧਵਾਰ ਤੋਂ ਹੀ ਵਿਰੋਧ ਹੋ ਰਿਹਾ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆਂ ਕਿ ਵੀਰਵਾਰ ਨੂੰ ਪ੍ਰਦਰਸ਼ਨ ਸੁਡਾਨ ਦੀ ਰਾਜਧਾਨੀ ਖਾਰਤੂਨ ਤਕ ਪਹੁੰਚ ਗਿਅ, ਜਿਥੇ ਰਾਸ਼ਟਰਪਤੀ ਭਵਨ ਦੇ ਕੋਲ ਇਕੱਠੀ ਭੀੜ ਨੂੰ ਖਿੰਡਾਉਣ ਲਈ ਦੰਗਾ ਰੋਕੂ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗੇ। ਇਨ੍ਹਾਂ ਝੜਪਾਂ ਵਿਚ ਮਰਨ ਵਾਲਿਆਂ ’ਚ ਯੂਨੀਵਰਸਿਟੀ ਦਾ ਵਿਦਿਅਰਥੀ ਵੀ ਸ਼ਾਮਲ ਹੈ।