ਬੰਗਲਾਦੇਸ਼ : 46 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ
Sunday, Aug 06, 2023 - 02:51 PM (IST)
ਢਾਕਾ (ਆਈ.ਏ.ਐਨ.ਐਸ.): ਬੰਗਲਾਦੇਸ਼ ਦੇ ਮੁਨਸ਼ੀਗੰਜ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਹੋਣ ਦੀ ਜਾਣਕਾਰੀ ਮਿਲੀ ਹੈ। ਇੱਥੇ ਪਦਮਾ ਨਦੀ ਦੀ ਸਹਾਇਕ ਨਦੀ ਵਿੱਚ 46 ਲੋਕਾਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 8 ਵਜੇ ਵਾਪਰੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਅਤੇ ਚੀਨ 'ਚ ਭੂਚਾਲ ਦੇ ਤੇਜ਼ ਝਟਕੇ, 21 ਲੋਕ ਜ਼ਖ਼ਮੀ
ਜਹਾਜ਼ ਨਾਲ ਟਕਰਾਉਣ ਮਗਰੋਂ ਪਲਟੀ ਕਿਸ਼ਤੀ
ਸ਼ਨੀਵਾਰ ਨੂੰ ਜਦੋਂ ਕਿਸ਼ਤੀ ਰਾਜਧਾਨੀ ਢਾਕਾ ਤੋਂ ਕਰੀਬ 30 ਕਿਲੋਮੀਟਰ ਦੂਰ ਨਦੀ 'ਚ ਜਾ ਰਹੀ ਸੀ ਤਾਂ ਇਹ ਰੇਤ ਨਾਲ ਭਰੇ ਜਹਾਜ਼ ਨਾਲ ਟਕਰਾ ਕੇ ਪਲਟ ਗਈ। ਫਾਇਰ ਸਰਵਿਸ ਡਿਪਾਰਟਮੈਂਟ ਅਤੇ ਸਿਵਲ ਡਿਫੈਂਸ ਹੈੱਡਕੁਆਰਟਰ ਦੇ ਡਿਊਟੀ ਅਧਿਕਾਰੀ ਰਫੀ ਅਲ ਫਾਰੂਕ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਹੁਣ ਤੱਕ ਤਿੰਨ ਔਰਤਾਂ, ਤਿੰਨ ਬੱਚਿਆਂ ਅਤੇ ਦੋ ਪੁਰਸ਼ਾਂ ਦੀਆਂ ਲਾਸ਼ਾਂ ਨੂੰ ਕੱਢ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਜ਼ਿਆਦਾਤਰ ਯਾਤਰੀ ਤੈਰ ਕੇ ਕਿਨਾਰੇ 'ਤੇ ਪਹੁੰਚ ਗਏ ਅਤੇ ਘੱਟੋ-ਘੱਟ ਚਾਰ ਲੋਕਾਂ ਨੂੰ ਬਚਾ ਲਿਆ ਗਿਆ ਹੈ। ਲੋਹਾਜੁੰਗ ਫਾਇਰ ਸਰਵਿਸ ਸਟੇਸ਼ਨ ਅਧਿਕਾਰੀ ਕੈਸ ਅਹਿਮਦ ਨੇ ਦੱਸਿਆ ਕਿ ਹੁਣ ਤੱਕ ਅਸੀਂ ਅੱਠ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਇਨ੍ਹਾਂ ਵਿੱਚੋਂ ਚਾਰ ਨੂੰ ਸਥਾਨਕ ਹਸਪਤਾਲ ਭੇਜਿਆ ਗਿਆ ਹੈ। ਇਕ ਬੱਚੇ ਸਮੇਤ ਦੋ ਲਾਸ਼ਾਂ ਨਦੀ ਕਿਨਾਰੇ ਪਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।