ਬ੍ਰਿਟੇਨ ਦੇ ਸਾਊਥਪੋਰਟ 'ਚ ਵੱਡੀ ਵਾਰਦਾਤ, ਚਾਕੂ ਹਮਲੇ 'ਚ 2 ਦੀ ਮੌਤ ਤੇ 9 ਜ਼ਖਮੀ

Tuesday, Jul 30, 2024 - 12:20 AM (IST)

ਬ੍ਰਿਟੇਨ ਦੇ ਸਾਊਥਪੋਰਟ 'ਚ ਵੱਡੀ ਵਾਰਦਾਤ, ਚਾਕੂ ਹਮਲੇ 'ਚ 2 ਦੀ ਮੌਤ ਤੇ 9 ਜ਼ਖਮੀ

ਸਾਊਥਪੋਰਟ : ਸੋਮਵਾਰ ਨੂੰ ਯੂਨਾਈਟਿਡ ਕਿੰਗਡਮ ਦੇ ਸਾਊਥਪੋਰਟ ਵਿੱਚ ਇੱਕ 'ਵੱਡੀ ਚਾਕੂ ਮਾਰਨ' ਦੀ ਘਟਨਾ ਵਾਪਰੀ, ਜਿਸ ਦੌਰਾਨ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 9 ਲੋਕਾਂ ਦੀ ਇਸ ਦੌਰਾਨ ਜ਼ਖਮੀ ਹੋਣ ਦੀਆਂ ਖਬਰਾਂ ਹਨ। ਸਥਾਨਕ ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਉੱਤਰੀ ਪੱਛਮੀ ਐਂਬੂਲੈਂਸ ਸੇਵਾ ਨੇ ਦੱਸਿਆ ਕਿ ਹਮਲੇ ਮਗਰੋਂ ਕਈ ਲੋਕਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਅਤੇ ਉਨ੍ਹਾਂ ਨੂੰ ਤਿੰਨ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਇਆ। ਮਰਸੀਸਾਈਡ ਪੁਲਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਨੂੰ ਪੁਲਸ ਸਟੇਸ਼ਨ ਲਿਜਾਇਆ ਗਿਆ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਹਥਿਆਰਬੰਦ ਪੁਲਸ ਨੇ ਇੱਕ ਪੁਰਸ਼ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਇੱਕ ਚਾਕੂ ਜ਼ਬਤ ਕੀਤਾ ਹੈ। ਉਸਨੂੰ ਇੱਕ ਪੁਲਸ ਸਟੇਸ਼ਨ ਲਿਜਾਇਆ ਗਿਆ ਹੈ। ਪੁਲਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਥਿਤੀ ਨੂੰ ਸੰਭਾਲਣ ਦੌਰਾਨ ਪ੍ਰਭਾਵਿਤ ਇਲਾਕੇ ਤੋਂ ਦੂਰ ਰਹਿਣ। ਇਸ ਦੌਰਾਨ ਪੁਲਿਸ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਹਮਲੇ ਤੋਂ ਬਾਅਦ ਭਾਈਚਾਰੇ ਨੂੰ ਕੋਈ ਵੱਡਾ ਖ਼ਤਰਾ ਨਹੀਂ ਹੈ।


author

Baljit Singh

Content Editor

Related News