ਇਸਲਾਮਿਕ ਸਟੇਟ ਨਾਲ ਸਬੰਧਾਂ ਕਾਰਨ 18 ਨੂੰ ਉਮਰ ਕੈਦ

03/30/2019 7:54:54 PM

ਕਾਇਰਾ— ਮਿਸਰ ਦੀ ਇਕ ਅਦਾਲਤ ਨੇ 18 ਸ਼ੱਕੀਆਂ ਨੂੰ ਇਸਲਾਮਿਕ ਸਟੇਟ ਨਾਲ ਕਥਿਤ ਸਬੰਧਾਂ ਕਾਰਨ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਾਇਰੋ ਫੌਜਦਾਰੀ ਅਦਾਲਤ ਨੇ ਸ਼ਨੀਵਾਰ ਨੂੰ 12 ਹੋਰ ਦੋਸ਼ੀਆਂ ਨੂੰ 10 ਤੋਂ 15 ਸਾਲ ਦੀ ਸਜ਼ਾ ਸੁਣਾਈ, ਜਿਨ੍ਹਾਂ 'ਤੇ ਕ੍ਰਿਸ਼ਚੀਅਨ ਘੱਟ ਗਿਣਤੀ ਦੇਸ਼ ਐਲੇਕਜ਼ੈਂਡ੍ਰੀਆ 'ਤੇ ਹਮਲੇ ਕਰਨ, ਸੁਰੱਖਿਆ ਬਲਾਂ 'ਤੇ ਹਮਲਾ ਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੇ ਦੋਸ਼ ਹਨ। 

ਮਿਸਰ ਕਈ ਸਾਲਾਂ ਤੋਂ ਇਸਲਾਮਿਕ ਅੱਤਵਾਦੀਆਂ ਨਾਲ ਲੜ ਰਿਹਾ ਹੈ ਪਰੰਤੂ 2013 'ਚ ਫੌਜ ਵਲੋਂ ਇਸਲਾਮਿਸਟ ਰਾਸ਼ਟਰਪਤੀ ਨੂੰ ਬਾਹਰ ਕਰਨ ਤੋਂ ਬਾਅਦ ਅੱਤਵਾਦੀ ਹੋਰ ਸਰਗਰਮ ਹੋ ਗਏ। ਉਦੋਂ ਤੋਂ ਹੀ ਅਦਾਲਤਾਂ ਵਲੋਂ ਅਜਿਹੇ ਮਾਮਲਿਆਂ 'ਚ ਸੈਂਕੜੇ ਲੋਕਾਂ ਨੂੰ ਮੌਤ ਦੀ ਸਜ਼ਾ ਤੱਕ ਸੁਣਾਈ ਜਾ ਚੁੱਕੀ ਹੈ। ਅਧਿਕਾਰ ਸਮੂਹਾਂ ਨੇ ਮਿਸਰ 'ਚ ਅਜਿਹੀਆਂ ਸਜ਼ਾਵਾਂ ਦੀ ਵਾਰ-ਵਾਰ ਨਿੰਦਾ ਕੀਤੀ ਹੈ ਤੇ ਨਿਰਪੱਖ ਜਾਂਚ 'ਤੇ ਜ਼ੋਰ ਦਿੱਤਾ।


Baljit Singh

Content Editor

Related News