ATS ਨੇ ਇਸਲਾਮਿਕ ਸਟੇਟ ਦੇ ਚਾਰ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ

05/20/2024 5:18:00 PM

ਅਹਿਮਦਾਬਾਦ (ਭਾਸ਼ਾ)- ਗੁਜਰਾਤ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਅਹਿਮਦਾਬਾਦ ਦੇ ਸਰਦਾਰ ਵਲੱਭਭਾਈ ਪਟੇਲ ਹਵਾਈ ਅੱਡੇ ਤੋਂ ਇਸਲਾਮਿਕ ਸਟੇਟ (ਆਈ.ਐੱਸ.) ਦੇ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਜਰਾਤ-ਏਟੀਐੱਸ ਨੇ ਇਕ ਸੰਖੇਪ ਨੋਟ 'ਚ ਕਿਹਾ ਕਿ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤੇ ਗਏ ਚਾਰ ਦੋਸ਼ੀ ਸ਼੍ਰੀਲੰਕਾਈ ਨਾਗਰਿਕ ਅਤੇ ਇਸਲਾਮਿਕ ਸਟੇਟ ਦੇ ਅੱਤਵਾਦੀ ਸਨ। ਗ੍ਰਿਫ਼ਤਾਰੀਆਂ ਦੇ ਸੰਬੰਧ 'ਚ ਵੱਧ ਜਾਣਕਾਰੀ ਦੀ ਉਡੀਕ ਹੈ।

ਪਿਛਲੇ ਸਾਲ ਅਗਸਤ 'ਚ ਏ.ਟੀ.ਐੱਸ. ਨੇ ਅਲਕਾਇਦਾ ਨਾਲ ਸੰਬੰਧਾਂ ਦੇ ਦੋਸ਼ 'ਚ ਰਾਜਕੋਟ ਤੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪਹਿਲੀ ਨਜ਼ਰ ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਈ ਲੋਕਾਂ ਨੂੰ ਕੱਟੜਪੰਥੀ ਬਣਾਉਣ ਅਤੇ ਉਨ੍ਹਾਂ ਨੂੰ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਕਰਨ ਲਈ ਇਕ ਬੰਗਲਾਦੇਸ਼ੀ ਹੈਂਡਲਰ ਲਈ ਕੰਮ ਕਰ ਰਹੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News