ਜਰਮਨੀ ਦੇ ਸਾਇੰਸਦਾਨਾਂ ਨੇ ਲੈਬ 'ਚ ਬਣਾਈ ਕੋਰੋਨਾ ਨਾਲ ਲੜਣ ਵਾਲੀ ਸਭ ਤੋਂ ਅਸਰਦਾਰ ਐਂਟੀਬਾਡੀ

09/28/2020 2:29:04 AM

ਬਰਲਿਨ - ਜਰਮਨੀ ਦੇ ਸਾਇੰਸਦਾਨਾਂ ਨੇ ਅਜਿਹੀ ਐਂਟੀਬਾਡੀ ਦੀ ਖੋਜ ਕੀਤੀ ਹੈ ਜਿਹੜੀ ਕੋਰੋਨਾ ਨਾਲ ਲੜਣ ਵਿਚ ਅਸਰਦਾਰ ਹੈ। ਇਸ ਐਂਟੀਬਾਡੀ ਨਾਲ ਪੈਸਿਵ ਵੈਕਸੀਨ ਤਿਆਰ ਕੀਤੀ ਜਾ ਸਕਦੀ ਹੈ। ਪੈਸਿਵ ਵੈਕਸੀਨ ਦੇ ਤਹਿਤ ਸਾਇੰਸਦਾਨ ਇਸ ਐਂਟੀਬਾਡੀ ਨੂੰ ਕੋਰੋਨਾ ਪੀੜਤ ਦੇ ਸਰੀਰ ਵਿਚ ਪਹੁੰਚਾਉਣਗੇ। ਇਹ ਉਨ੍ਹਾਂ ਨੂੰ ਕੋਰੋਨਾ ਨਾਲ ਲੜਣ ਵਿਚ ਮਦਦ ਕਰੇਗੀ।

600 ਤਰ੍ਹਾਂ ਦੀਆਂ ਐਂਟੀਬਾਡੀਜ਼ ਤੋਂ ਇਸ ਨੂੰ ਅਲੱਗ ਕੀਤਾ
ਖੋਜ ਕਰਨ ਵਾਲੇ ਜਰਮਨ ਸੈਂਟਰ ਫਾਰ ਨਿਊਰੋਡਿਜੈਨੇਰੇਟਿਵ ਡਿਸੀਜ਼ ਦੇ ਸਾਇੰਸਦਾਨਾਂ ਨੇ ਕੋਰੋਨਾ ਤੋਂ ਉਭਰ ਚੁੱਕੇ ਲੋਕਾਂ ਦੇ ਖੂਨ ਤੋਂ 600 ਤਰ੍ਹਾਂ ਦੀਆਂ ਐਂਟੀਬਾਡੀਜ਼ ਅਲੱਗ ਕੀਤੀਆਂ। ਲੈਬ ਵਿਚ ਟੈਸਟ ਤੋਂ ਬਾਅਦ ਪਤਾ ਲੱਗਾ ਕਿ ਇਨਾਂ ਵਿਚੋਂ ਕੁਝ ਐਕਟਿਵ ਐਂਟੀਬਾਡੀਜ਼ ਕੋਰੋਨਾ ਨਾਲ ਲੜਣ ਵਿਚ ਅਸਰਦਾਰ ਸਾਬਿਤ ਹੋ ਸਕਦੀਆਂ ਹਨ। ਉਨਾਂ ਵਿਚੋਂ ਇਕ ਐਂਟੀਬਾਡੀ ਨੂੰ ਲੈਬ ਵਿਚ ਸੈੱਲ ਕਲਚਰ ਦੀ ਮਦਦ ਨਾਲ ਨਕਲੀ ਰੂਪ ਤਿਆਰ ਕੀਤਾ।

ਇੰਝ ਕੰਮ ਕਰਦੀ ਹੈ ਇਹ ਐਂਟੀਬਾਡੀ
ਖੋਜਕਾਰਾਂ ਦਾ ਆਖਣਾ ਹੈ ਕਿ ਜੋ ਨਿਊਟ੍ਰੀਲਾਈਜਿੰਗ ਐਂਟੀਬਾਡੀ ਲੈਬ ਵਿਚ ਤਿਆਰ ਕੀਤੀਆਂ ਗਈਆਂ ਹਨ ਉਹ ਕੋਰੋਨਾ ਨੂੰ ਬੰਨ੍ਹਣ ਦਾ ਕੰਮ ਕਰਦੀ ਹੈ। ਇਹ ਕੋਰੋਨਾ ਨੂੰ ਸਰੀਰ ਵਿਚ ਦਾਖਲ ਅਤੇ ਵਧਾਉਣ ਦੀ ਪ੍ਰਕਿਰਿਆ 'ਤੇ ਰੋਕ ਲਗਾਉਂਦੀ ਹੈ। ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਐਂਟੀਬਾਡੀ ਦੀ ਮਦਦ ਨਾਲ ਸਰੀਰ ਦੀ ਇਮਿਊਨ ਕੋਸ਼ਿਕਾਵਾਂ ਕੋਰੋਨਾ ਨੂੰ ਖਤਮ ਕਰ ਦਿੰਦੀਆਂ ਹਨ।

ਚੂਹਿਆਂ 'ਤੇ ਅਸਰਦਾਰ ਸਾਬਿਤ ਹੋਈ
ਇਸ ਐਂਟੀਬਾਡੀ ਦਾ ਚੂਹਿਆਂ 'ਤੇ ਸਕਾਰਾਤਮਕ ਅਸਰ ਹੋਇਆ ਹੈ। ਅਸਰ 2 ਤਰ੍ਹਾਂ ਨਾਲ ਦਿਖਿਆ ਹੈ। ਪਹਿਲਾ, ਜਿਹੜੇ ਚੂਹੇ ਕੋਰੋਨਾ ਤੋਂ ਪ੍ਰਭਾਵਿਤ ਸਨ, ਉਨਾਂ ਵਿਚ ਇਸ ਐਂਟੀਬਾਡੀ ਦਾ ਹਲਕਾ ਅਸਰ ਦਿਖਿਆ। ਦੂਜਾ, ਜਿਨ੍ਹਾਂ ਚੂਹਿਆਂ ਵਿਚ ਲਾਗ ਤੋਂ ਪਹਿਲਾਂ ਇਹ ਐਂਟੀਬਾਡੀ ਲਾਈ ਗਈ ਉਹ ਬਿਲਕੁਲ ਸਿਹਤਮੰਦ ਰਹੇ। ਜਨਰਲ ਸੈੱਲ ਵਿਚ ਪ੍ਰਕਾਸ਼ਿਤ ਸੋਧ ਮੁਤਾਬਕ, ਚੂਹਿਆਂ ਵਿਚ ਮੌਜੂਦ ਕੋਸ਼ਿਕਾਵਾਂ ਇਨਸਾਨੀ ਕੋਸ਼ਿਕਾਵਾਂ ਨਾਲ ਮਿਲਦੀਆਂ-ਜੁਲਦੀਆਂ ਹਨ, ਇਸ ਲਈ ਇਸ ਐਂਟੀਬਾਡੀ ਨੂੰ ਮਰੀਜ਼ਾਂ ਲਈ ਵੀ ਪ੍ਰਭਾਵੀ ਮੰਨਿਆ ਗਿਆ ਹੈ।

ਕੀ ਹੁੰਦੀ ਹੈ ਐਂਟੀਬਾਡੀ
ਇਹ ਪ੍ਰੋਟੀਨ ਤੋਂ ਬਣੀ ਖਾਸ ਤਰ੍ਹਾਂ ਦੀਆਂ ਇਮਿਊਨ ਕੋਸ਼ਿਕਾਵਾਂ ਹੁੰਦੀਆਂ ਹਨ ਜਿਸ ਨੂੰ ਬੀ-ਲਿਮਫੋਸਾਇਟ ਕਹਿੰਦੇ ਹਨ। ਜਦ ਵੀ ਸਰੀਰ ਵਿਚ ਕੋਈ ਬਾਹਰੀ ਚੀਜ਼ (ਫਾਰੇਨ ਬਾਡੀਜ਼) ਪਹੁੰਚਦੀ ਹੈ ਤਾਂ ਇਹ ਅਲਰਟ ਹੋ ਜਾਂਦੀਆਂ ਹਨ। ਬੈਕਟੀਰੀਆ ਜਾਂ ਵਾਇਰਸ ਦੇ ਜ਼ਹਿਰੀਲੇ ਪਦਾਰਥਾਂ ਨੂੰ ਖਤਮ ਕਰਨ ਦਾ ਕੰਮ ਇਹੀਂ ਐਂਟੀਬਾਡੀਜ਼ ਕਰਦੀਆਂ ਹਨ। ਇਸ ਤਰ੍ਹਾਂ ਇਹ ਸਰੀਰ ਨੂੰ ਸੁਰੱਖਿਆ ਦੇ ਕੇ ਹਰ ਤਰ੍ਹਾਂ ਦੇ ਰੋਗਾਣੂਆਂ ਦੇ ਅਸਰ ਨੂੰ ਬੇਅਸਰ ਕਰਦੀਆਂ ਹਨ।
 


Khushdeep Jassi

Content Editor

Related News