ਪਾਕਿਸਤਾਨ ''ਚ ਵਿਦਿਅਕ ਅਦਾਰੇ 15 ਸਤੰਬਰ ਤੱਕ ਰਹਿਣਗੇ ਬੰਦ

Friday, Sep 10, 2021 - 03:28 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹਣ ਦੀ ਯੋਜਨਾ 'ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ। ਕੋਰੋਨਾ ਵਾਇਰਸ ਦਾ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਦੇਸ਼ ਦੇ 24 ਜ਼ਿਲ੍ਹਿਆਂ ਵਿਚ ਸਮਾਜਿਕ ਗਤੀਵਿਧੀਆਂ 'ਤੇ ਰੋਕ 15 ਸਤੰਬਰ ਤੱਕ ਵਧਾ ਦਿੱਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨੀ ਸ਼ਾਸਨ 'ਚ ਬੇਰਹਿਮੀ, ਹੱਥ-ਪੈਰ ਬੰਨ੍ਹ ਪਾਣੀ 'ਚ ਖੜ੍ਹਾ ਕਰ ਕੀਤੀ ਕੁੱਟਮਾਰ (ਵੀਡੀਓ)

ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਮੁਤਾਬਕ ਪਿਛਲੇ 24 ਘੰਟੇ ਵਿਚਦੇਸ਼ ਵਿਚ ਇਨਫੈਕਸ਼ਨ ਦੇ ਕੁੱਲ਼ 3,689 ਨਵੇਂ ਮਾਮਲੇ ਆਏ ਉੱਥੇ ਇਸ ਮਿਆਦ ਵਿਚ 83 ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਹੋ ਗਈ। ਰਾਸ਼ਟਰੀ ਕਮਾਂਡ ਐਂਡ ਕੰਟਰੋਲ ਸੈਂਟਰ (NCOC) ਨੇ ਵੀਰਵਾਰ ਰਾਤ ਨੂੰ ਕਿਹਾ ਕਿ ਇਸਲਾਮਾਬਾਦ ਅਤੇ ਹੋਰ 24 ਜ਼ਿਲ੍ਹਿਆਂ ਵਿਚ ਵਿਦਿਅਕ ਅਦਾਰੇ 15 ਸਤੰਬਰ ਤੱਕ ਬੰਦ ਰਹਿਣਗੇ।

ਪੜ੍ਹੋ ਇਹ ਅਹਿਮ ਖਬਰ - PM ਜੈਸਿੰਡਾ ਕੋਰੋਨਾ ਕਾਲ 'ਚ ਜਿਨਸੀ ਸੰਬੰਧਾਂ 'ਤੇ ਪੁੱਛੇ ਇਕ ਸਵਾਲ 'ਤੇ ਹੋਈ 'ਹੈਰਾਨ' (ਵੀਡੀਓ)


Vandana

Content Editor

Related News