ਕੋਰੋਨਾ ਤੋਂ ਖੌਫਜ਼ਦਾ ਇਕਵਾਡੋਰ, ਗਲੀਆਂ ''ਚ ਰੁਲ ਰਹੀਆਂ ਨੇ ਲਾਸ਼ਾਂ

04/05/2020 11:03:19 PM

ਕਵਿਟੋ (ਏ.ਐਫ.ਪੀ.)- ਲੈਟਿਨ ਅਮਰੀਕੀ ਦੇਸ਼ ਇਕਵਾਡੋਰ ਦੇ ਕੋਰੋਨਾ ਪ੍ਰਭਾਵਿਤ ਸ਼ਹਿਰ ਗੁਯਾਕਵਿਲ ਦੀਆਂ ਗਲੀਆਂ ਵਿਚ ਪਈਆਂ ਲਾਸ਼ਾਂ ਨੂੰ ਲੈ ਕੇ ਉਪ ਰਾਸ਼ਟਰਪਤੀ ਓਟੋ ਸੋਨੇਨਹੋਲਜ਼ਨਰ ਨੇ ਜਨਤਾ ਤੋਂ ਮੁਆਫੀ ਮੰਗੀ ਹੈ। ਸਥਾਨਕ ਲੋਕਾਂ ਨੇ ਇਨ੍ਹਾਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ। ਸਮੁੰਦਰੀ ਕੰਢੇ ਸਥਿਤ ਸ਼ਹਿਰ ਗੁਆਕਵਿਲ ਦੀਆਂ ਗਲੀਆਂ ਵਿਚ ਅਜਿਹੀਆਂ ਲਾਵਾਰਿਸ ਲਾਸ਼ਾਂ ਦੀ ਗਿਣਤੀ ਤਕਰੀਬਨ 150 ਹੈ। ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਖੌਫ ਅਜਿਹਾ ਹੈ ਕਿ ਲੋਕ ਲਾਸ਼ਾਂ ਕੋਲ ਨਹੀਂ ਜਾ ਰਹੇ ਹਨ। ਦੇਸ਼ ਵਿਚ ਕੋਰੋਨਾ ਦੇ ਖਿਲਾਫ ਲੜਾਈ ਦੀ ਅਗਵਾਈ ਕਰ ਰਹੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਅਜਿਹਾ ਨਹੀਂ ਦੇਖਿਆ ਸੀ।

ਉਪ ਰਾਸ਼ਟਰਪਤੀ ਓਟੋ ਸੋਨੇਨਹੋਲਜਨਰ ਨੇ ਮੁਆਫੀ ਮੰਗਦੇ ਹੋਏ ਉਨ੍ਹਾਂ ਨੇ ਲਾਸ਼ਾਂ ਨੂੰ ਹਟਾਉਣ ਦਾ ਹੁਕਮ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ 150 ਲਾਸ਼ਾਂ ਨੂੰ ਸੜਕਾਂ ਅਤੇ ਘਰਾਂ ਤੋਂ ਆਪਣੇ ਕਬਜ਼ੇ ਵਿਚ ਲਿਆ ਹੈ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਮ੍ਰਿਤਕਾਂ ਵਿਚੋਂ ਕਿੰਨਿਆਂ ਨੂੰ ਕੋਰੋਨਾ ਵਾਇਰਸ ਸੀ। ਉਪ ਰਾਸ਼ਟਰਪਤੀ ਓਡੋ ਸੋਨੇਨਹੋਲਜ਼ਨਰ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਅਸੀਂ ਜੋ ਤਸਵੀਰਾਂ ਦੇਖੀਆਂ ਹਨ। ਉਨ੍ਹਾਂ ਨੂੰ ਵੈਸਾ ਨਹੀਂ ਹੋਣਾ ਚਾਹੀਦਾ ਸੀ। ਮੈਂ ਇਸ ਲਈ ਮੁਆਫੀ ਮੰਗਦਾ ਹਾਂ। ਦੱਸ ਦਈਏ ਕਿ ਇਕਵਾਡੋਰ ਵਿਚ ਕੋਰੋਨਾ ਵਾਇਰਸ ਨਾਲ 3500 ਲੋਕ ਇਨਫੈਕਟਿਡ ਹਨ ਜਦੋਂ ਕਿ 172 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨਫੈਕਸ਼ਨ ਰੋਕਣ ਲਈ ਦੇਸ਼ ਵਿਚ ਐਮਰਜੈਂਸੀ ਲਗਾ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਣ ਵਾਲਾ ਕੋਰੋਨਾ ਵਾਇਰਸ ਹੁਣ ਦੁਨੀਆ ਦੇ ਤਕਰੀਬਨ 200 ਦੇਸ਼ਾਂ ਤੱਕ ਫੈਲ ਚੁੱਕਾ ਹੈ। ਹਾਲਾਂਕਿ ਵੁਹਾਨ ਵਿਚ ਸਥਿਤੀਆਂ ਹੌਲੀ-ਹੌਲੀ ਆਣ ਹੋ ਰਹੀਆਂ ਹਨ। ਇਸ ਦੀ ਇਕ ਬਾਨਗੀ ਉਸ ਵੇਲੇ ਮਿਲੀ ਜਦੋਂ ਜ਼ਿਲੇ ਦੇ 9 ਇਲਾਕਿਆਂ ਨੂੰ ਲੋ ਰਿਸਕ ਐਲਾਨ ਕਰ ਦਿੱਤਾ ਗਿਆ ਜਦੋਂ ਕਿ ਚਾਰ ਹੋਰ ਇਲਾਕਿਆਂ ਨੂੰ ਮੀਡੀਅਮ ਰਿਸਕ ਵਾਲਾ ਐਲਾਨ ਦਿੱਤਾ ਗਿਆ ਹੈ। 5.6 ਕਰੋੜ ਦੀ ਆਬਾਦੀ ਵਾਲੇ ਹੁਬੇਈ ਸੂਬੇ ਦਾ ਹੁਣ ਕੋਈ ਵੀ ਜ਼ਿਲਾ ਹਾਈ ਰਿਸਕ ਦੀ ਸ਼੍ਰੇਣੀ ਵਿਚ ਨਹੀਂ ਹੈ। ਉਥੇ ਹੀ ਚੀਨ ਵਿਚ ਇਨਫੈਕਸ਼ਨ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਿਚ ਸਥਾਨਕ ਇਨਫੈਕਸ਼ਨ ਦੇ ਪੰਜ ਮਾਮਲੇ ਸ਼ਾਮਲ ਹਨ।


Sunny Mehra

Content Editor

Related News