ਅਮਰੀਕਾ : ਈਕੋਸਿੱਖ ਦੇ ਚੇਅਰਮੈਨ ਡਾਕਟਰ ਰਾਜਵੰਤ ਸਿੰਘ ਵਾਤਾਰਵਨ ਕਾਨਫਰੰਸ ''ਚ ਹੋਏ ਸ਼ਾਮਲ

Wednesday, Oct 20, 2021 - 10:17 AM (IST)

ਵਾਸ਼ਿੰਗਟਨ, ਡੀ.ਸੀ (ਰਾਜ ਗੋਗਨਾ): ਬੀਤੇ ਦਿਨ ਈਕੋਸਿੱਖ ਨੇ ਅਮਰੀਕੀ ਸਟੇਟ ਡਿਪਾਰਟਮੈਂਟ ਦੇ ਨੁਮਾਇੰਦੇ ਨਾਲ ਪਹੁੰਚ ਕੀਤੀ ਤਾਂ ਜੋ ਪ੍ਰੈਜ਼ੀਡੈਂਟ ਬਾਈਡੇਨ ਧਰਤੀ ਦੇ ਵੱਧ ਰਹੇ ਤਾਪਮਾਨ ਬਾਰੇ ਸੰਸਾਰ ਭਰ ਦੇ ਨੇਤਾਵਾਂ ਨਾਲ ਹੋਣ ਜਾ ਰਹੀ ਵਿਸ਼ਵ ਕਾਨਫਰੰਸ ਮੌਕੇ ਠੇਸ ਕਦਮ ਚੁੱਕਣ। ਵੱਖ-ਵੱਖ ਧਰਮਾਂ ਦੇ ਸਾਂਝੇ ਵਫਦ ਨੇ ਸਿੱਖ ਧਰਮ ਦੀ ਨੁਮਾਇੰਦਗੀ ਕੀਤੀ। ਇਸ ਰੈਲੀ ਵਿਚ ਪੋਪ ਫਰਾਂਸਿਸ ਵਲੋਂ ਬੀਤੇ ਦਿਨੀਂ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਵਲੋਂ ਵਾਤਾਵਰਨ ਸੰਭਾਲ ਲਈ ਵੈਟੀਕਨ ਵਿਚ ਕਰਵਾਏ ਗਏ ਇਕੱਠ ਦੇ ਸੰਦੇਸ਼ ਨੂੰ ਦੁਬਾਰਾ ਦ੍ਰਿੜ ਕਰਵਾਇਆ ਗਿਆ। 

PunjabKesari

ਵੈਟੀਕਨ ਦੀ ਮੀਟਿੰਗ ਵਿਚ ਵੀ ਈਕੋਸਿੱਖ ਸ਼ਾਮਿਲ ਸੀ। ਜੈਸੀ ਯੌਂਗ, ਜੋਹਨ ਕੈਰੀ ਦੇ ਮੁੱਖ ਸਲਾਹਕਾਰ ਨੇ ਇਸ ਮੌਕੇ ਸਟੇਟ ਡਿਪਾਰਟਮੈਂਟ ਦੇ ਨੁਮਾਇੰਦੇ ਨੇ ਇਹਨਾਂ ਨੇਤਾਵਾਂ ਤੋਂ ਪੱਤਰ ਹਾਸਿਲ ਕੀਤਾ ਜੋ ਕਿ ਬਾਈਡੇਨ ਅਤੇ ਜੋਹਨ ਕੈਰੀ ਨੂੰ ਸੌਂਪਿਆਂ ਜਾਵੇਗਾ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵਲੋਂ ਤਾਪਮਾਨ ਲਈ ਖਾਸ ਦੂਤ ਜੌਨ ਕੈਰੀ ਨੂੰ ਨਿਯੁਕਤ ਕੀਤਾ ਗਿਆ ਹੈ।ਯੂ.ਐਨ ਵਾਤਾਰਵਨ ਕਾਨਫਰੰਸ ਜਿਹੜੀ ਕਿ 31 ਅਕਤੂਬਰ ਤੋਂ 12 ਨਵੰਬਰ ਤੱਕ ਸਕਾਟਲੈਂਡ ਦੇ ਗਲਾਸਗੋਅ ਸ਼ਹਿਰ ਵਿੱਚ ਹੋਵੇਗੀ ਇਹ ਧਰਤੀ ਦੇ ਵੱਧਦੇ ਜਾਂਦੇ ਤਾਪਮਾਨ ਨੂੰ ਢੱਲ੍ਹ ਪਾਉਣ ਲਈ ਆਖਰੀ ਆਸ ਦੀ ਕਿਰਨ ਹੈ।

PunjabKesari

ਇਸ ਮੌਕੇ ਈਕੋਸਿੱਖ ਦੇ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਕਿਹਾ ਕਿ "ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਮੌਜੂਦਾ ਸੰਕਟ ਦੇ ਹੱਲ ਲਈ ਕਾਰਜ ਕਰੀਏ, ਇਹ ਜ਼ਰੂਰੀ ਹੈ ਕਿ ਅਸੀਂ ਸਿਆਸੀ ਆਗੂਆਂ ਦੀ ਵਾਤਾਵਰਨ ਦੇ ਮਸਲੇ ਨੂੰ ਲੈ ਕੇ ਜਵਾਬਦੇਹੀ ਯਕੀਨੀ ਬਣਾਈਏ"। ਡਾਕਟਰ ਸਿੰਘ ਜੋ ਕਿ ਪੋਪ ਫਰਾਂਸਿਸ ਵਲੋਂ ਜਾਰੀ ਕੀਤੀ ਗਈ ਅਪੀਲ ਵਿੱਚ ਸ਼ਾਮਲ ਸਨ, ਨੇ ਅੱਗੇ ਕਿਹਾ," ਸੰਸਾਰ ਦੇ ਧਰਮਾਂ ਨੂੰ ਹਾਲੇ ਆਪਣੀ ਸਮਰੱਥਾ ਦਾ ਅਹਿਸਾਸ ਨਹੀਂ ਹੈ, ਇਹ ਸਮਾਗਮ ਇਸ ਪ੍ਰਤੀ ਇੱਕ ਚੰਗੀ ਪਹਿਲ ਹੈ।

PunjabKesari

ਇਸ ਰੈਲੀ ਵਿੱਚ ਵੱਖ ਵੱਖ ਧਰਮਾਂ ਦੇ 2 ਦਰਜਨ ਤੋਂ ਵੱਧ ਧਾਰਮਿਕ ਆਗੂਆਂ ਅਤੇ 40 ਜਥੇਬੰਦੀਆਂ ਨੇ ਹਿੱਸਾ ਲਿਆ।ਉਹਨਾਂ ਅਮਰੀਕੀ ਸਟੇਟ ਡਿਪਾਰਟਮੈਂਟ ਅਤੇ ਵਿਸ਼ਵ ਦੇ ਰਾਜਨੀਤਕ ਆਗੂਆਂ ਨੂੰ ਅਪੀਲ ਕੀਤੀ ਕੇ ਉਹ ਸੰਸਾਰ ਨੂੰ ਵਾਤਾਵਰਨ ਸੰਕਟ ਵਿਚੋਂ ਕੱਢਣ ਲਈ ਠੋਸ ਕਦਮ ਚੁੱਕਣ। ਉਹਨਾਂ ਵਾਰੋ ਵਾਰੀ "ਧਰਮ ਅਤੇ ਵਿਗਿਆਨ: ਵਾਤਾਰਵਰਨ ਕਾਨਫਰੰਸ ਲਈ ਅਪੀਲ" ਦਸਤਾਵੇਜ਼ ਵਿੱਚੋਂ ਵਾਰੋ-ਵਾਰੀ ਮੁੱਖ ਵਿਚਾਰ ਪੜ੍ਹੇ। ਇਹ ਦਸਤਾਵੇਜ਼ ਪੋਪ ਫਰਾਂਸਿਸ ਵਲੋਂ ਬੀਤੇ ਦਿਨੀਂ ਜਾਰੀ ਕੀਤਾ ਗਿਆ ਸੀ।

PunjabKesari

ਈਕੋਸਿੱਖ ਸੰਸਥਾ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ, ਭਾਰਤ ਅਤੇ ਉੱਤਰੀ ਅਮਰੀਕਾ ਵਿੱਚ ਵਾਤਾਵਰਨ ਸੰਭਾਲ ਲਈ ਕਾਰਜ ਕਰ ਰਹੀ ਹੈ ਅਤੇ ਵ੍ਹਾਈਟ ਹਾਊਸ, ਯੂਨਾਈਟਿਡ ਨੇਸ਼ਨਜ਼ ਅਤੇ ਵਰਲਡ ਇਕਨਾਮਿਕ ਫੋਰਮ ਵਰਗੇ ਅਦਾਰਿਆਂ ਨਾਲ ਧਰਤੀ ਦੇ ਵੱਧ ਰਹੇ ਤਾਪਮਾਨ ਦੇ ਮੁੱਦੇ ਤੇ ਯਤਨਸ਼ੀਲ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ -ਜਲਵਾਯੂ ਤਬਦੀਲੀ ਮਾਮਲਾ : ਭਾਰਤੀ ਮੂਲ ਦੀ ਅੰਜਲੀ ਸ਼ਰਮਾ ਨੇ ਆਸਟ੍ਰੇਲੀਆ ਦੀ ਸਰਕਾਰ ਖ਼ਿਲਾਫ਼ ਜਿੱਤਿਆ ਕੇਸ 

ਜ਼ਿਕਰਯੋਗ ਹੈ ਕਿ ਈਕੋਸਿੱਖ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ 'ਤੇ 10 ਲੱਖ ਰੁੱਖ ਲਾਉਣ ਦਾ ਅਹਿਦ ਪੂਰਾ ਕਰਨ ਲਈ ਪੰਜਾਬ ਅਤੇ ਹੋਰ ਰਾਜਾਂ 'ਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਏ ਜਾ ਰਹੇ ਹਨ। 40 ਤੋਂ ਵੱਧ ਪ੍ਰਜਾਤੀਆਂ ਦੇ 550 ਰੁੱਖਾਂ ਵਾਲੇ ਇਹ ਜੰਗਲ 200 ਗਜ ਥਾਂ 'ਚ ਲਗਾਏ ਜਾਂਦੇ ਹਨ।ਈਕੋਸਿੱਖ ਵਲੋਂ ਸੰਗਤ ਦੇ ਸਹਿਯੋਗ ਨਾਲ ਹੁਣ ਤੱਕ 350 ਤੋਂ ਵੱਧ ਗੁਰੂ ਨਾਨਕ ਜੰਗਲ ਲਗਾਏ ਜਾ ਚੁੱਕੇ ਹਨ।

ਨੋਟ- ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਸਿੱਖ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਯਤਨਾਂ 'ਤੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News