ਬੰਗਲਾਦੇਸ਼ ''ਚ ਸਖਤ ਦਿਸ਼ਾ-ਨਿਰਦੇਸ਼ਾਂ ਵਿਚਾਲੇ ਸ਼ੁਰੂ ਹੋਣਗੀਆਂ ਆਰਥਿਕ ਗਤੀਵਿਧੀਆਂ

Friday, May 29, 2020 - 12:54 AM (IST)

ਬੰਗਲਾਦੇਸ਼ ''ਚ ਸਖਤ ਦਿਸ਼ਾ-ਨਿਰਦੇਸ਼ਾਂ ਵਿਚਾਲੇ ਸ਼ੁਰੂ ਹੋਣਗੀਆਂ ਆਰਥਿਕ ਗਤੀਵਿਧੀਆਂ

ਢਾਕਾ - ਬੰਗਲਾਦੇਸ਼ ਨੇ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਦੇ ਪ੍ਰਕੋਪ ਵਿਚਾਲੇ ਆਪਣੀ ਸੁਸਤ ਪਈ ਅਰਥ ਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਐਤਵਾਰ ਨੂੰ ਕੁਝ ਦਫਤਰਾਂ ਨੂੰ ਖੋਲ੍ਹਣ ਅਤੇ ਕਾਰੋਬਾਰ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਸਰਕਾਰ ਨੇ ਵੀਰਵਾਰ ਨੂੰ ਇਸ ਸਬੰਧ ਵਿਚ ਇਕ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਇਹ ਜਾਣਕਾਰੀ ਦਿੱਤੀ। ਨੋਟੀਫਿਕੇਸ਼ਨ ਮੁਤਾਬਕ ਦਫਤਰ ਖੋਲ੍ਹਣ ਅਤੇ ਕਾਰੋਬਾਰ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਸਖਤ ਦਿਸ਼ਾ-ਨਿਰਦੇਸ਼ ਤੈਅ ਕੀਤੇ ਗਏ ਹਨ। ਨਵੇਂ ਸਰਕਾਰੀ ਆਦੇਸ਼ ਮੁਤਾਬਕ ਸਾਰੇ ਪ੍ਰਕਾਰ ਦੇ ਦਫਤਰਾਂ ਨੂੰ 15 ਜੂਨ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਸ ਦੌਰਾਨ ਸਾਰਿਆਂ ਨੂੰ ਸਹੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ।

ਯਾਤਰੀਆਂ ਨੂੰ ਸੀਮਤ ਗਿਣਤੀ ਦੇ ਨਾਲ ਜਨਤਕ ਪਰਿਵਹਨ ਸੇਵਾ ਵੀ ਸ਼ੁਰੂ ਕੀਤੀ ਜਾ ਸਕੇਗੀ। ਇਸ ਦੌਰਾਨ ਸਾਰੇ ਸਿੱਖਿਅਕ ਅਦਾਰੇ ਬੰਦ ਰਹਿਣਗੇ। ਲੋਕਾਂ ਦੇ ਰਾਤ 8 ਵਜੇ ਤੋਂ ਬਾਅਦ ਅਗਲੀ ਸਵੇਰ 6 ਵਜੇ ਤੱਕ ਆਪਣੇ ਘਰਾਂ ਤੋਂ ਨਿਕਲਣ 'ਤੇ ਪਾਬੰਦੀ ਹੋਵੇਗੀ। ਜ਼ਿਕਰਯੋਗ ਹੈ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਬੰਗਲਾਦੇਸ਼ ਵਿਚ 26 ਮਾਰਚ ਤੋਂ ਹੀ ਲਾਕਡਾਊਨ ਲਾਗੂ ਹੈ, ਜਿਸ ਨੂੰ 30 ਮਈ ਤੱਕ ਵਧਾਇਆ ਗਿਆ ਸੀ। ਬੰਗਲਾਦੇਸ਼ ਵਿਚ ਵੀਰਵਾਰ ਨੂੰ ਕੋਰੋਨਾਵਾਇਰਕਸ ਦੇ 2029 ਨਵੇਂ ਮਾਮਲੇ ਸਾਹਮਣੇ ਆਏ ਸਨ। ਬੰਗਲਾਦੇਸ਼ ਵਿਚ ਕੋਰੋਨਾ ਦੇ ਹੁਣ ਤੱਕ 38 ਹਜ਼ਾਰ ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 550 ਲੋਕਾਂ ਦੀ ਇਸ ਮਹਾਮਾਰੀ ਕਾਰਨ ਹੋ ਗਈ ਹੈ। ਬੰਗਲਾਦੇਸ਼ ਵਿਚ ਕੋਰੋਨਾ ਦਾ ਪਹਿਲਾ ਮਾਮਲੇ 8 ਮਾਰਚ ਨੂੰ ਸਾਹਮਣੇ ਆਇਆ ਸੀ।


author

Khushdeep Jassi

Content Editor

Related News