ਦਿਲ ਦੀ ਬੀਮਾਰੀ ਤੇ ਮੌਤ ਦੇ ਖਤਰੇ ਨੂੰ ਵਧਾਉਂਦੈ ਰੈੱਡ ਮੀਟ

Tuesday, Feb 04, 2020 - 07:09 PM (IST)

ਦਿਲ ਦੀ ਬੀਮਾਰੀ ਤੇ ਮੌਤ ਦੇ ਖਤਰੇ ਨੂੰ ਵਧਾਉਂਦੈ ਰੈੱਡ ਮੀਟ

ਨਿਊਯਾਰਕ (ਏਜੰਸੀਆਂ)– ਅਮਰੀਕਾ ’ਚ ਰੈੱਡ ਮੀਟ ਖਾਣ ਨਾਲ ਦਿਲ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਇਕ ਨਵੇਂ ਅਧਿਐਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਅਧਿਐਨ 30 ਹਜ਼ਾਰ ਲੋਕਾਂ ’ਤੇ ਹੋਇਆ ਹੈ। ਇਸ ’ਚ ਦੱਸਿਆ ਗਿਆ ਹੈ ਕਿ ਹਫਤੇ ’ਚ ਦੋ ਵਾਰ ਰੈੱਡ ਮੀਟ ਖਾਣ ਨਾਲ ਅਮਰੀਕੀ ਲੋਕਾਂ ’ਚ ਦਿਲ ਦੀ ਬੀਮਾਰੀ ਦਾ ਖਤਰਾ 7 ਫੀਸਦੀ ਤੋਂ ਜ਼ਿਆਦਾ ਵੱਧ ਰਿਹਾ ਹੈ। ਇੰਨਾ ਹੀ ਨਹੀਂ ਅਧਿਐਨ ’ਚ ਦੱਸਿਆ ਗਿਆ ਹੈ ਕਿ ਰੈੱਡ ਮੀਟ ਖਾਣ ਨਾਲ ਲੋਕਾਂ ਦੀ ਛੇਤੀ ਮੌਤ ਵੀ ਹੋ ਰਹੀ ਹੈ।

ਇਸ ਅਧਿਐਨ ’ਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਹਫਤੇ ’ਚ 2 ਵਾਰ ਰੈੱਡ ਮੀਟ ਖਾਣ ਨਾਲ ਅਕਾਲ ਮੌਤ ਦਾ ਖਤਰਾ ਵੀ ਵੱਧ ਰਿਹਾ ਹੈ। ਇਸ ਅਧਿਐਨ ’ਚ ਜਿਥੇ ਰੈੱਡ ਮੀਟ ਨੂੰ ਸਿਹਤ ਲਈ ਖਤਰਨਾਕ ਦੱਸਿਆ ਗਿਆ ਹੈ, ਉਥੇ ਹੀ ਮੱਛੀ ਨੂੰ ਸਭ ਤੋਂ ਸੁਰੱਖਿਅਤ ਅਤੇ ਸਿਹਤ ਵਧਾਊ ਆਹਾਰ ਦੱਸਿਆ ਗਿਆ ਹੈ। ਇਸ ਅਧਿਐਨ ’ਚ ਕਿਹਾ ਗਿਆ ਹੈ ਕਿ ਮੱਛੀ ਸਿਹਤ ਲਈ ਚੰਗੀ ਹੈ ਪਰ ਲੋਕਾਂ ਦੀ ਡਾਈਟ ’ਚ ਮੱਛੀ ਘੱਟ ਸ਼ਾਮਲ ਹੈ। ਇਸ ਅਧਿਐਨ ਨਾਲ ਜੁੜੇ ਪ੍ਰੋਫੈਸਰ ਨੋਰਿਨਾ ਏਲੇਨ ਦਾ ਕਹਿਣਾ ਹੈ ਕਿ ਰੈੱਡ ਮੀਟ ਖਾਣ ਦੀ ਆਦਤ ’ਚ ਥੋੜ੍ਹਾ ਜਿਹਾ ਬਦਲਾਅ ਕਰਨ ਨਾਲ ਚੀਜ਼ਾਂ ਸਹੀ ਹੋ ਸਕਦੀਆਂ ਹਨ। ਨੋਰਿਨਾ ਨਾਰਥਵੈਸਟਰਨ ਯੂਨੀਵਰਸਿਟੀ, ਸ਼ਿਕਾਗੋ ’ਚ ਪ੍ਰੋਫੈਸਰ ਹਨ। ਰੈੱਡ ਮੀਟ ’ਚ ਸੂਰ, ਗਾਂ ਅਤੇ ਮੇਮਣਾ ਸ਼ਾਮਲ ਹੈ ਅਤੇ ਅਮਰੀਕਾ ’ਚ ਕਾਫੀ ਜ਼ਿਆਦਾ ਰੈੱਡ ਮੀਟ ਖਾਧਾ ਜਾਂਦਾ ਹੈ। ਇਥੇ ਮਿਲਣ ਵਾਲੇ ਬੇਕਨ, ਸੌਸੇਜ ਅਤੇ ਹੌਟਡਾਗ ਸਾਰਿਆਂ ’ਚ ਰੈੱਡ ਮੀਟ ਹੁੰਦਾ ਹੈ। ਇਹ ਅਧਿਐਨ ਜਾਮਾ ਇੰਟਰਨਲ ਮੈਡੀਸਨ ਰਸਾਲੇ ’ਚ ਪ੍ਰਕਾਸ਼ਿਤ ਹੋਇਆ ਹੈ। ਇਸ ਅਧਿਐਨ ’ਚ 29682 ਮਰਦ ਅਤੇ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਦੀ ਉਮਰ 53 ਸਾਲ ਦੇ ਵਿਚਾਲੇ ਸੀ।


author

Baljit Singh

Content Editor

Related News