ਜਣਨ ਅੰਗਾਂ ਦੀ ਮਜ਼ਬੂਤੀ ਲਈ ਖਾਓ ਇਹ ਪਦਾਰਥ

10/09/2019 10:15:17 PM

ਏਥਨਸ (ਏਜੰਸੀ)- ਯੂਨਾਨ ਦੀ ਪਿਆਰ ਅਤੇ ਆਨੰਦ ਦੀ ਦੇਵੀ ਐਫਰੋਡਾਈਟ ਦੇ ਨਾਂ 'ਤੇ ਕੁਝ ਪਦਾਰਥਾਂ ਦਾ ਨਾਂ ਰੱਖਿਆ ਗਿਆ ਹੈ। ਐਫਰੋਡਾਈਟ ਦਾ ਅਰਥ ਹੈ-ਕਾਮ ਸ਼ਕਤੀ। ਕਿਹਾ ਜਾਂਦਾ ਹੈ ਕਿ ਅਜਿਹੇ ਖਾਧ ਪਦਾਰਥ, ਜਿਨ੍ਹਾਂ ਦੇ ਸੇਵਨ ਨਾਲ ਨਾ ਸਿਰਫ ਕਾਮ ਸ਼ਕਤੀ ਵਿਚ ਵਾਧਾ ਹੁੰਦਾ ਹੈ, ਸਗੋਂ ਇਹ ਸਿਹਤ ਅਤੇ ਜਣਨ ਅੰਗਾਂ ਨੂੰ ਮਜ਼ਬੂਤ ਬਣਾਉਂਦੇ ਹਨ। ਇਥੇ ਕੁਝ ਕੁ ਅਜਿਹੇ ਪਦਾਰਥਾਂ ਦੀ ਸੂਚੀ ਹੇਠਾਂ ਦਿੱਤੀ ਜਾਂਦੀ ਹੈ।
1. ਸਟ੍ਰਾਬੇਰੀਜ਼ : ਪੁਰਾਤਨ ਕਾਲ ਤੋਂ ਇਹ ਇਕ ਉਕਸਾਊ ਜੂਸ ਭਰਿਆ ਫਲ ਹੈ, ਜੋ ਕਿ ਸ਼ੁੱਕਰ ਦੇਵੀ ਦਾ ਪ੍ਰਤੀਕ ਹੈ। ਇਹ ਫਲ ਵਿਟਾਮਿਨ ਸੀ ਪੋਟਾਸ਼ੀਅਮ ਮੈਗਨੀਸ਼ੀਅਮ ਅਤੇ ਜ਼ਿੰਕ ਨਾਲ ਭਰਪੂਰ ਹੁੰਦਾ ਹੈ, ਜੋ ਕਿ ਉਪਜਾਊ ਸ਼ਕਤੀ ਵਿਚ ਵਾਧਾ ਕਰਦਾ ਹੈ।
2. ਅੰਜੀਰ : ਇਸ ਨੂੰ ਅੰਗ੍ਰੇਜ਼ੀ ਵਿਚ ਫਿਗ (ਅੰਜੀਰ) ਕਹਿੰਦੇ ਹਨ। ਅਨੇਕਾਂ ਅਧਿਐਨਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਅੰਜੀਰ ਕਾਮ ਕਮਜ਼ੋਰੀ ਦੇ ਲੱਛਣਾਂ ਨੂੰ ਸੁਧਾਰਦਾ ਹੈ। ਇਸ ਫਲ ਵਿਚ ਬਹੁਤ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ, ਜੋ ਕਿ ਜਣਨ-ਸਿਹਤ ਵਿਚ ਅਤੇ ਅੰਗਾਂ ਵਿਚ ਸੁਧਾਰ ਕਰਦਾ ਹੈ। ਇਸ ਵਿਚ ਮੌਜੂਦ ਖੁਸ਼ਬੂ ਲੁਭਾਉਣੀ ਹੁੰਦੀ ਹੈ ਅਤੇ ਕਾਮ ਸ਼ਕਤੀ ਦੇ ਤੱਤ ਭਰਪੂਰ ਹੁੰਦੇ ਹਨ।
3. ਐਨੋਕਾਡੋ : ਰਿਵਾਇਤਣ ਇਹ ਇਕ ਨਾਸ਼ਪਤੀ ਦੀ ਸ਼ਕਲ ਵਰਗਾ ਹਰੇ ਰੰਗ ਦਾ ਫਲ ਹੁੰਦਾ ਹੈ। ਇਸ ਦੀ ਇਕ ਗਿਟਕ ਹੁੰਦੀ ਹੈ ਤੇ ਇਸ ਅੰਡਾ ਆਕਾਰ ਦੇ ਫਲ ਵਿਚ ਭਰਪੂਰ ਪੌਸ਼ਟਿਕ ਤੱਤ ਹੁੰਦੇ ਹਨ ਜਿਵੇਂ ਵਿਟਾਮਿਨ ਈ ਅਤੇ ਮੈਗਨੀਸ਼ੀਅਮ, ਜੋ ਕਾਮਕ ਸਿਹਤ ਵਰਧਕ ਹੁੰਦੇ ਹਨ।
4. ਅਨਾਰ : ਇਹ ਇਕ ਸੁਪਰ ਖਾਧ ਪਦਾਰਥ ਹੈ। ਇਹ ਅਨੇਕਾਂ ਸਿਹਤ ਸਮੱਸਿਆਵਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ ਤੇ ਇਹ ਕਾਮ-ਸ਼ਕਤੀ ਵਰਧਕ ਦੀ ਸੂਚੀ ਵਿਚ ਇਸ ਲਈ ਆਉਂਦਾ ਹੈ ਕਿਉਂਕਿ ਇਹ ਉਤੇਜਨਾ ਪੈਦਾ ਕਰਦਾ ਹੈ।
5. ਸੇਮ ਅਤੇ ਮਸਰਾਂ ਦੀ ਦਾਲ ਵਰਗੇ ਬੀਜ : ਖਾਸ ਤੌਰ 'ਤੇ ਸੇਮ ਕਾਲੇ ਰੰਗ ਦੇ ਲੋਬੀਆ ਵਰਗੇ ਬੀਜ ਅਤੇ ਮਸਰਾਂ ਦੀ ਦਾਲ ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ, ਜੋ ਕਿ ਉਪਜਾਊ ਸ਼ਕਤੀ ਲਈ ਮਹੱਤਵਪੂਰਨ ਹਨ। ਸੇਮ ਭਾਵ ਬੀਨਜ਼ ਲੋਹਾ, ਤੱਤ ਨਾਲ ਭਰਪੂਰ ਹੁੰਦੇ ਹਨ ਅਤੇ ਪੌਸ਼ਟਿਕਤਾ ਦੇ ਨਾਲ ਸਿਹਤਮੰਦ ਅੰਡਾ ਉਤਪਾਦਕ ਗੁਣਾਂ ਲਈ ਪ੍ਰਸਿੱਧ ਹਨ।


Sunny Mehra

Content Editor

Related News