ਪੂਰਬੀ ਅਫ਼ਗਾਨਿਸਤਾਨ ’ਚ ਹਮਲਾਵਰਾਂ ਨੇ ਤਾਲਿਬਾਨ ਨੂੰ ਬਣਾਇਆ ਨਿਸ਼ਾਨਾ, ਪੰਜ ਦੀ ਮੌਤ

Wednesday, Sep 22, 2021 - 06:23 PM (IST)

ਪੂਰਬੀ ਅਫ਼ਗਾਨਿਸਤਾਨ ’ਚ ਹਮਲਾਵਰਾਂ ਨੇ ਤਾਲਿਬਾਨ ਨੂੰ ਬਣਾਇਆ ਨਿਸ਼ਾਨਾ, ਪੰਜ ਦੀ ਮੌਤ

ਕਾਬੁਲ (ਭਾਸ਼ਾ)-ਅਫ਼ਗਾਨਿਸਤਾਨ ਦੇ ਪੂਰਬੀ ਹਿੱਸੇ ’ਚ ਬੁੱਧਵਾਰ ਨੂੰ ਤਾਲਿਬਾਨ ਦੇ ਵਾਹਨਾਂ ’ਤੇ ਕੀਤੇ ਗਏ ਹਮਲਿਆਂ ’ਚ ਘੱਟ ਤੋਂ ਘੱਟ ਦੋ ਲੜਾਕਿਆਂ ਅਤੇ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਪਿਛਲੇ ਮਹੀਨੇ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਇਹ ਹਿੰਸਾ ਦੀ ਤਾਜ਼ਾ ਘਟਨਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਸੂਬਾਈ ਰਾਜਧਾਨੀ ਜਲਾਲਾਬਾਦ ਦੇ ਇੱਕ ਸਥਾਨਕ ਗੈਸ ਸਟੇਸ਼ਨ ’ਤੇ ਖੜ੍ਹੇ ਤਾਲਿਬਾਨ ਦੇ ਵਾਹਨ ’ਤੇ ਗੋਲੀਬਾਰੀ ਕੀਤੀ, ਜਿਸ ਨਾਲ ਦੋ ਲੜਾਕਿਆਂ ਤੇ ਇੱਕ ਗੈਸ ਸਟੇਸ਼ਨ ਦੇ ਸੇਵਾਦਾਰ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇੱਕ ਬੱਚਾ ਵੀ ਮਾਰਿਆ ਗਿਆ ਹੈ।

ਇਹ ਵੀ ਪੜ੍ਹੋ : ਰੁਲਦਾ ਸਿੰਘ ਕਤਲ ਕੇਸ : 3 ਬਰਤਾਨਵੀ ਸਿੱਖ ਨੌਜਵਾਨਾਂ ਨੂੰ ਮਿਲੀ ਵੱਡੀ ਰਾਹਤ, CPS ਨੇ ਰੱਦ ਕੀਤਾ ਕੇਸ

ਇਕ ਹੋਰ ਹਮਲੇ ’ਚ ਵਾਹਨ ਨੂੰ ਬੰਬ ਨਾਲ ਨਿਸ਼ਾਨਾ ਬਣਾਉਣ ’ਤੇ ਇਕ ਹੋਰ ਬੱਚੇ ਦੀ ਮੌਤ ਹੋ ਗਈ ਅਤੇ ਦੋ ਤਾਲਿਬਾਨ ਲੜਾਕੇ ਜ਼ਖ਼ਮੀ ਹੋ ਗਏ। ਜਲਾਲਾਬਾਦ ’ਚ ਹੀ ਤਾਲਿਬਾਨ ਦੇ ਵਾਹਨ ’ਤੇ ਬੰਬ ਨਾਲ ਇਕ ਹੋਰ ਹਮਲਾ ਕੀਤਾ ਗਿਆ, ਜਿਸ ’ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਵਿਅਕਤੀ ਤਾਲਿਬਾਨ ਦਾ ਕਾਰਕੁਨ ਹੈ ਜਾਂ ਨਹੀਂ। ਹੁਣ ਤੱਕ ਕਿਸੇ ਨੇ ਵੀ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਉਂਝ ਇਸਲਾਮਿਕ ਸਟੇਟ ਨੇ ਪਿਛਲੇ ਹਫ਼ਤੇ ਇਸੇ ਤਰ੍ਹਾਂ ਦੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਤਾਲਿਬਾਨ ਤੇ ਇਸਲਾਮਿਕ ਸਟੇਟ ਇਕ-ਦੂਜੇ ਦੇ ਕੱਟੜ ਵਿਰੋਧੀ ਹਨ।


author

Manoj

Content Editor

Related News