ਪੂਰਬੀ ਅਫਰੀਕਾ 'ਚ 5,000 ਸਾਲ ਪੁਰਾਣੇ ਕਬਰਸਤਾਨ ਦੀ ਹੋਈ ਖੋਜ

Tuesday, Aug 21, 2018 - 05:48 PM (IST)

ਪੂਰਬੀ ਅਫਰੀਕਾ 'ਚ 5,000 ਸਾਲ ਪੁਰਾਣੇ ਕਬਰਸਤਾਨ ਦੀ ਹੋਈ ਖੋਜ

ਵਾਸ਼ਿੰਗਟਨ (ਭਾਸ਼ਾ)— ਵਿਗਿਆਨੀਆਂ ਨੇ ਪੂਰਬੀ ਅਫਰੀਕਾ ਵਿਚ ਸ਼ੁਰੂਆਤੀ ਅਤੇ ਸਭ ਤੋਂ ਵੱਡੇ ਕਬਰਸਤਾਨ ਦਾ ਪਤਾ ਲਗਾਇਆ ਹੈ। ਇਹ ਕਬਰਸਤਾਨ 5,000 ਸਾਲ ਪਹਿਲਾਂ ਚਰਵਾਹਿਆਂ ਨੇ ਬਣਾਇਆ ਸੀ। ਕੀਨੀਆ ਵਿਚ ਤੁਰਕਾਨਾ ਝੀਲ ਨੇੜੇ ਸਥਿਤ ਲੋਥਾਗਮ ਨੌਰਥ ਪਿੱਲਰ ਸਾਈਟ ਨੂੰ ਇਕ ਸਮਾਨਤਾਵਾਦੀ ਸਮਾਜ ਨੇ ਬਣਾਇਆ ਸੀ। ਇਸ ਤਰ੍ਹਾਂ ਦੇ ਇਕ ਵੱਡੇ ਜਨਤਕ ਪ੍ਰਾਜੈਕਟ ਦਾ ਨਿਰਮਾਣ ਇਸ ਸੰਕਲਪ ਦਾ ਖੰਡਨ ਕਰਦਾ ਹੈ ਕਿ ਕਈ ਪੱਧਰਾਂ ਵਾਲੀ ਇਕ ਸਮਾਜਿਕ ਪ੍ਰਚਾਰ ਕਰਨ ਵਾਲੀ ਵਿਵਸਥਾ ਵਿਚ ਹੀ ਇਹ ਸੰਭਵ ਹੈ। ਇਸ ਕਬਰਸਤਾਨ ਦਾ ਨਿਰਮਾਣ 5000 ਤੋਂ ਲੈ ਕੇ 4300 ਸਾਲ ਪਹਿਲਾਂ ਕੀਤਾ ਗਿਆ ਹੋਵੇਗਾ। ਅਮਰੀਕਾ ਦੀ ਸਟੋਨੋ ਬਰੂਕ ਯੂਨੀਵਰਸਿਟੀ ਅਤੇ ਜਰਮਨੀ ਦੇ ਮੈਕਸ ਪਲਾਂਕ ਇੰਸਟੀਚਿਊਟ ਫੌਰ ਦੀ ਸਾਇੰਸ ਆਫ ਹਿਊਮਨ ਹਿਸਟਰੀ ਦੇ ਸ਼ੋਧ ਕਰਤਾਵਾਂ ਮੁਤਾਬਕ ਸ਼ੁਰੂਆਤੀ ਚਰਵਾਹਿਆਂ ਨੇ ਕਰੀਬ 30 ਮੀਟਰ ਦੇ ਘੇਰੇ ਵਾਲਾ ਇਕ ਢਾਂਚਾ ਬਣਾਇਆ ਸੀ। ਇਸ ਕਬਰਸਤਾਨ ਦੇ ਮੱਧ ਵਿਚ ਲੱਗਭਗ 580 ਲੋਕਾਂ ਨੂੰ ਦਫਨਾਏ ਜਾਣ ਦਾ ਅਨੁਮਾਨ ਹੈ।


Related News