ਤੁਰਕੀ ਤੇ ਗ੍ਰੀਸ ’ਚ ਭੂਚਾਲ ਦੇ ਜ਼ੋਰਦਾਰ ਝਟਕੇ, ਭਾਰੀ ਨੁਕਸਾਨ ਦਾ ਖਦਸ਼ਾ

Friday, Oct 30, 2020 - 07:46 PM (IST)

ਅੰਕਾਰਾ-ਪੱਛਮੀ ਤੁਰਕੀ ਅਤੇ ਗ੍ਰੀਸ ’ਚ ਸ਼ੁੱਕਰਵਾਰ ਨੂੰ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯ.ਐੱਸ. ਜਿਓਲਾਜਿਕਲ ਸਰਵੇਅ (ਯੂ.ਐੱਸ.ਜੀ.ਐੱਸ.) ਮੁਤਾਬਕ ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 7.0 ਮਾਪੀ ਗਈ। ਭੂਚਾਲ ਕਾਰਣ ਇਜ਼ਮਿਰ ਸ਼ਹਿਰ ’ਚ ਇਮਾਰਤਾਂ ਅਤੇ ਹੋਰ ਭਵਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਉੱਥੇ, ਯੂਰਪੀਅਨ- ਮੇਡੀਟੇਰੇਨੀਅਮ ਸੀਸਮੋਲਾਜਿਕਲ ਸੈਂਟਰ (ਈ.ਐੱਮ.ਐੱਮ.ਸੀ.) ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 6.9 ਸੀ। ਜਾਣਕਾਰੀ ਮੁਤਾਬਕ ਭੂਚਾਲ ਕਾਰਣ ਹੁਣ 4 ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 120 ਲੋਕ ਜ਼ਖਮੀ ਦੱਸੇ ਜਾ ਰਹੇ ਹਨ।

PunjabKesari

ਤੁਰਕੀ ਦੇ ਇਜਮਿਰ ’ਚ ਸ਼ੁੱਕਰਵਾਰ ਨੂੰ ਆਏ ਭੂਚਾਲ ਕਾਰਣ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ। ਇਸ ਭੂਚਾਲ ਨਾਲ ਇਜ਼ਮਿਰ ਸ਼ਹਿਰ ’ਚ ਘਟੋ-ਘੱਟ 20 ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਲਬੇ ’ਚ ਕਈ ਲੋਕਾਂ ਦੇ ਦਬੇ ਹੋਣ ਦਾ ਵੀ ਖਦਸ਼ਾ ਹੈ। ਹਾਲਾਂਕਿ ਅਜੇ ਤੱਕ ਕਿਸੇ ਦੇ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।

PunjabKesari

ਰਾਹਤ ਅਤੇ ਬਚਾਅ ਕਾਰਜ ਜਾਰੀ
ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਯਲੂ ਨੇ ਦੱਸਿਆ ਕਿ ਇਸ ਭੂਚਾਲ ਕਾਰਣ ਬੋਨੋਰਵਾ ਅਤੇ ਬੇਰਾਕਲੀ ’ਚ ਵੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਲਈ ਕਈ ਟੀਮਾਂ ਵੱਖ-ਵੱਖ ਸ਼ਹਿਰਾਂ ’ਚ ਕੰਮ ਕਰ ਰਹੀਆਂ ਹਨ।
ਇਸ ਲਈ ਤੇਜ਼ ਲੱਗੇ ਭੂਚਾਲ ਦੇ ਝਟਕੇ

ਅਮਰੀਕੀ ਜਿਓਲਾਜਿਕਲ ਸਰਵੇਅ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਗ੍ਰੀਸ ਦੇ ਨੋਨ ਕਾਰਲੋਵਸੀਅਨ ਸ਼ਹਿਰ ਦੇ ਉੱਤਰ-ਪੂਬਰ ’ਚ 14 ਕਿਲੋਮੀਟਰ ਦੀ ਦੂਰੀ ’ਤੇ ਸੀ। ਜ਼ਮੀਨ ਤੋਂ ਘੱਟ ਡੂੰਘਾਈ ’ਤੇ ਇਸ ਭੂਚਾਲ ਦਾ ਕੇਂਦਰ ਹੋਣ ਕਾਰਣ ਇਸ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਣ ਜ਼ਿਆਦਾਤਰ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।

PunjabKesari

ਤੁਰਕੀ ਦੇ ਰਾਸ਼ਟਰਪਤੀ ਨੇ ਕੀਤਾ ਟਵੀਟ
ਤੁਰਕੀ ਦੇ ਰਾਸ਼ਟਰਪਤੀ ਐਰਦੋਗਨ ਨੇ ਟਵੀਟ ਕਰ ਲਿਖਿਆ ਕਿ ਗੈਟ ਵੈਲ ਸੂਨ ਇਜ਼ਮਿਰ। ਅਸੀਂ ਸੂਬਿਆਂ ਦੇ ਸਾਰੇ ਸਰੋਤਾਂ ਨਾਲ ਭੂਚਾਲ ਪ੍ਰਭਾਵਿਤ ਆਪਣੇ ਨਾਗਰਿਕਾਂ ਨਾਲ ਖੜ੍ਹੇ ਹਾਂ। ਅਸੀਂ ਆਪਣੇ ਸਾਰੇ ਸੰਬੰਧਿਤ ਸਰੋਤਾਂ ਅਤੇ ਮੰਤਰੀਆਂ ਨਾਲ ਇਸ ਖੇਤਰ ’ਚ ਲੋੜੀਂਦੇ ਕਾਰਜ ਸ਼ੁਰੂ ਕਰ ਦਿੱਤੇ ਹਨ। 

PunjabKesari

ਭੂਚਾਲ ਤੋਂ ਬਾਅਦ ਤੁਰਕੀ ਦੇ ਇਜ਼ਮਿਰ ਸ਼ਹਿਰ ’ਚ ਸੁਨਾਮੀ ਦੀ ਵੀ ਖਬਰ ਹੈ। ਇਸ ਵੀਡਓ ’ਚ ਸਾਫ ਦਿਖ ਰਿਹਾ ਹੈ ਕਿ ਸ਼ਹਿਰ ’ਚ ਸੁਨਾਮੀ ਨਾਲ ਕਿੰਨਾ ਨੁਕਸਾਨ ਹੋਇਆ ਹੋਵੇਗਾ।


Karan Kumar

Content Editor

Related News