ਪੱਛਮੀ ਈਰਾਨ ''ਚ ਲੱਗੇ ਭੂਚਾਲ ਦੇ ਝਟਕੇ

Sunday, Apr 01, 2018 - 03:26 PM (IST)

ਤੇਹਰਾਨ (ਭਾਸ਼ਾ)— ਪੱਛਮੀ ਈਰਾਨ 'ਚ ਐਤਵਾਰ ਨੂੰ ਮੱਧ ਪੱਧਰ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.3 ਮਾਪੀ ਗਈ। ਭੂਚਾਲ ਨਾਲ ਪ੍ਰਭਾਵਿਤ ਕੇਰਮਨਸ਼ਾਹ ਸੂਬੇ ਵਿਚ ਆਫਤ ਪ੍ਰਬੰਧਨ ਮੁਖੀ ਰੇਜ਼ਾ ਮਹਾਮੁਦੀਨ ਨੇ ਦੱਸਿਆ ਕਿ ਫਿਲਹਾਲ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਦੱਸਣਯੋਗ ਹੈ ਕਿ ਬੀਤੀ ਨਵੰਬਰ ਵਿਚ ਵੀ ਇਸੇ ਇਲਾਕੇ ਵਿਚ ਆਏ ਭੂਚਾਲ ਦੀ ਤੀਬਰਤਾ 7.3 ਸੀ, ਜਿਸ ਵਿਚ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ ਸੀ ਅਤੇ 8,000 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ।


Related News