ਚੀਨ ਦੇ ਹੁਣ ਯੂੰਨਾਨ ਸੂਬੇ ''ਚ ਲੱਗੇ ਭੂਚਾਲ ਦੇ ਝਟਕੇ
Sunday, Jul 21, 2019 - 09:21 PM (IST)

ਬੀਜਿੰਗ - ਚੀਨ ਦੇ ਦੱਖਣ-ਪੱਛਮੀ ਸੂਬੇ ਯੂੰਨਾਨ 'ਚ ਐਤਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਚੀਨ ਭੂਚਾਲ ਨੈੱਟਵਰਕ ਸੈਂਟਰ ਮੁਤਾਬਕ ਸਥਾਨਕ ਸਮੇਂ ਮੁਤਾਬਕ 20:23 ਵਜੇ ਆਇਆ। ਭੂਚਾਲ ਦੀ ਤੀਬਰਤਾ ਰੀਐਕਟਰ ਪੈਮਾਨੇ 'ਤੇ 4.9 ਮਾਪੀ ਗਈ। ਭੂਚਾਲ ਦਾ ਕੇਂਦਰ 26.16 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 100.62 ਪੂਰਬੀ ਦੇਸ਼ਾਂਤਰ ਅਤੇ ਜ਼ਮੀਨ ਪਰਤ ਤੋਂ 10 ਕਿਲੋਮੀਟਰ ਦੀ ਡੂੰਘਾਈ 'ਚ ਰਿਹਾ। ਲਿਜੀਆਂਗ ਸ਼ਹਿਰ ਦੇ ਯੋਂਗਸ਼ੇਂਗ ਕਾਊਂਟੀ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।