ਫਿਲੀਪੀਨਸਜ਼ ''ਚ 5.5 ਦੀ ਤੀਬਰਤਾ ਨਾਲ ਆਇਆ ਭੂਚਾਲ

05/26/2017 2:06:24 AM

ਮਨੀਲਾ—ਫਿਲੀਪੀਨਸਜ਼ ਦੀ ਰਾਜਧਾਨੀ ਮਨੀਲਾ 'ਚ ਵੀਰਵਾਰ ਭਚੂਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਦੇਸ਼ ਦੀ ਭੂਚਾਲ ਵਿਗਿਆਨ ਏਜੰਸੀ ਨੇ ਦੱਸਿਆ ਕਿ ਭੂਚਾਲ ਦੇ ਬਾਅਦ ਵੀ ਝੱਟਕੇ ਆਉਣ ਦੀ ਉਮੀਦ ਹੈ ਪਰ ਇਸ ਤੋਂ ਕਿਸੇ ਵੱਡੇ ਨੁਕਸਾਨ ਦੀ ਕੋਈ ਸੰਭਾਵਨਾ ਨਹੀਂ ਹੈ। ਅਮਰੀਕੀ ਵਿਭਾਗ ਨੇ ਦੱਸਿਆ ਕਿ ਭੂਚਾਲ ਦੇ ਝੱਟਕੇ ਮਨੀਲਾ ਤੋਂ ਉੱਤਰ ਪੱਛਮੀ 'ਚ ਜੇਮਬੇਲਸ 'ਚ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.5 ਮਾਪੀ ਗਈ। ਭੂਚਾਲ ਦਾ ਕੇਂਦਰ 93 ਕਿਲੋਮੀਟਰ ਦੀ ਗਹਿਰਾਈ 'ਚ ਸਥਿਤ ਸੀ।


Related News