ਕੈਨੇਡਾ ਦੇ ਪ੍ਰਿੰਸ ਐਡਵਰਡ ਟਾਪੂ ਅਤੇ ਪੇਰੂ 'ਚ ਲੱਗੇ ਭੂਚਾਲ ਦੇ ਝਟਕੇ
Friday, Aug 07, 2020 - 11:57 AM (IST)
ਬੀਜਿੰਗ- ਕੈਨੇਡਾ ਦੇ ਪ੍ਰਿੰਸ ਐਡਵਰਡ ਟਾਪੂ ਵਿਚ ਵੀਰਵਾਰ ਦੇਰ ਰਾਤ ਨੂੰ ਭੂਚਾਲ ਦੇ ਕਾਫੀ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਸਰਵੇਖਣ ਵਿਭਾਗ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਭੂਚਾਲ ਦਾ ਕੇਂਦਰ ਜ਼ਮੀਨ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ।
ਪੇਰੂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਇਸ ਦੀ ਤੀਬਰਤਾ 5.5 ਮਾਪੀ ਗਈ। ਭੂਚਾਲ ਦੇ ਝਟਕੇ ਪੇਰੂ ਦੇ ਅਕਾਰੀ ਤੋਂ 56 ਕਿਲੋਮੀਟਰ ਦੱਖਣ-ਪੱਛਮ ਵਿਚ ਮਹਿਸੂਸ ਕੀਤੇ ਗਏ। ਹਾਲਾਂਕਿ ਭੂਚਾਲ ਕਾਰਨ ਦੋਵੇਂ ਦੇਸ਼ਾਂ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।