ਫਿਲਪੀਨਜ਼ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ

09/29/2019 12:39:14 PM

ਮਨੀਲਾ—ਫਿਲਪੀਨਜ਼ ਦੇ ਮਿੰਡਾਨਾਓ ਟਾਪੂ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.4 ਮਾਪੀ ਗਈ। ਜਾਣਕਾਰੀ ਮੁਤਾਬਕ ਭੂਚਾਲ 'ਚ ਹੁਣ ਤਕ ਕਿਸੇ ਤਰ੍ਹਾਂ ਦੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਭੂਚਾਲ ਦਾ ਝਟਕਾ ਇੰਨਾ ਤੇਜ਼ ਸੀ ਕਿ ਲੋਕ ਘਰਾਂ ‘ਚੋਂ ਬਾਹਰ ਨਿਕਲ ਆਏ। ਹਾਲਾਂਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦੀ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ।

ਯੂਰਪੀ ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਜੋਸ ਅਬਾਦ ਸੈਂਟੋਸ ਸ਼ਹਿਰ ਤੋਂ 126 ਕਿਲੋਮੀਟਰ ਦੱਖਣੀ-ਪੂਰਬ 'ਚ ਸੀ। ਭੂਚਾਲ ਮਗਰੋਂ ਕਈ ਥਾਵਾਂ 'ਤੇ ਆਫਟਰਸ਼ਾਕਸ ਭਾਵ ਹਲਕੇ ਝਟਕੇ ਮਹਿਸੂਸ ਕੀਤੇ ਗਏ। ਫਿਲਪੀਨ ਇੰਸਟਿਚਿਊਟ ਆਫ ਵਾਲਕੇਨੋਲਾਜੀ ਮੁਤਾਬਕ ਭੂਚਾਲ ਕਿਡਾਪਾਵਨ, ਦਾਵੋ, ਸਾਰੰਗਾਨੀ, ਜਨਰਲ ਸੈਂਟੋਸ, ਕੈਨਿਆਨ ਹਿਰੋ, ਗਿੰਗੋਗੋਗ ਅਤੇ ਮਿੰਡਾਨਾਓ ਟਾਪੂ 'ਤੇ ਬਿਸਲਾਗ ਸ਼ਹਿਰ 'ਚ ਵੀ ਮਹਿਸੂਸ ਕੀਤਾ ਗਿਆ।


Related News