ਭੂਚਾਲ ਦੇ ਝਟਕਿਆਂ ਨਾਲ ਹਿੱਲੀ ਨਿਊ ਸਾਊਥ ਵੇਲਜ਼ ਦੀ ਧਰਤੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

01/04/2017 11:02:09 AM

ਸਿਡਨੀ— ਮੰਗਲਵਾਰ ਦੇਰ ਰਾਤ 1 ਵਜੇ ਦੇ ਕਰੀਬ ਨਿਊ ਸਾਊਥ ਵੇਲਜ਼ ਦੇ ਕੁਝ ਇਲਾਕਿਆਂ ''ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਓਸਾਇੰਸ ਆਸਟਰੇਲੀਆ ਦਾ ਕਹਿਣਾ ਹੈ ਕਿ ਰਿਕਟਰ ਸਕੇਲ ''ਤੇ ਭੂਚਾਲ ਦੀ ਤੀਬਰਤਾ 3.9 ਸੀ ਅਤੇ ਇਸ ਦਾ ਕੇਂਦਰ ਸੂਬੇ ਦਾ ਸ਼ਹਿਰ ਐਪਿਨ ਸੀ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭੂਚਾਲ ਦਾ ਅਸਰ ਨਜ਼ਦੀਕੀ ਸ਼ਹਿਰ ਵਾਲੋਨਗਾਂਗ, ਦੱਖਣੀ ਹਾਈਲੈਂਡਜ਼ ਅਤੇ ਸਿਡਨੀ ਦੇ ਦੱਖਣੀ ਅਤੇ ਪੱਛਮੀ ਇਲਾਕਿਆਂ ''ਤੇ ਵੀ ਪਿਆ। ਉਨ੍ਹਾਂ ਦੱਸਿਆ ਕਿ 100 ਦੇ ਕਰੀਬ ਲੋਕਾਂ ਨੇ ਫੋਨ ਕਰਕੇ ਉਨ੍ਹਾਂ ਨੂੰ ਭੂਚਾਲ ਦੇ ਬਾਰੇ ''ਚ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਇਸ ਕਾਰਨ ਜਾਨੀ-ਮਾਲੀ ਨੁਕਸਾਨ ਦੀ ਫਿਲਹਾਲ ਕੋਈ ਵੀ ਖ਼ਬਰ ਨਹੀਂ ਹੈ।

Related News