ਨੇਪਾਲ ''ਚ ਲੱਗੇ ਭੂਚਾਲ ਦੇ ਝਟਕੇ

11/01/2019 1:08:55 PM

ਕਾਠਮੰਡੂ— ਨੇਪਾਲ 'ਚ ਸ਼ੁੱਕਰਵਾਰ ਨੂੰ ਤੜਕੇ 4.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੇਸ਼ ਦੇ ਭੂਵਿਗਿਆਨ ਵਿਭਾਗ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਰਾਸ਼ਟਰੀ ਭੂਵਿਗਿਆਨ ਵਿਭਾਗ ਨੇ ਦੱਸਿਆ ਕਿ ਭੂਚਾਲ ਸ਼ੁੱਕਰਵਾਰ ਸਵੇਰੇ ਤੜਕਸਾਰ 3:51 ਮਿੰਟ 'ਤੇ ਦੇਸ਼ ਦੇ ਪੱਛਮੀ ਖੇਤਰ 'ਚ ਆਇਆ। ਇਸ ਦਾ ਕੇਂਦਰ ਕਾਠਮੰਡੂ ਤੋਂ ਕਰੀਬ 600 ਕਿਲੋਮੀਟਰ ਦੂਰ ਬਾਗਲੁੰਗ ਜ਼ਿਲੇ 'ਚ ਸੀ। ਜ਼ਿਕਰਯੋਗ ਹੈ ਕਿ ਨੇਪਾਲ 'ਚ 2015 'ਚ ਆਏ 7.8 ਤੀਬਰਤਾ ਦੇ ਭੂਚਾਲ 'ਚ 9,000 ਲੋਕ ਮਾਰੇ ਗਏ ਸਨ ਤੇ ਹੋਰ 22 ਹਜ਼ਾਰ ਲੋਕ ਇਸ ਦੌਰਾਨ ਜ਼ਖਮੀ ਹੋਏ ਸਨ।


Baljit Singh

Content Editor

Related News