ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਜਾਪਾਨ ਦੀ ਧਰਤੀ, ਘਰਾਂ ''ਚੋਂ ਬਾਹਰ ਭੱਜੇ ਲੋਕ

Friday, May 15, 2026 - 09:00 PM (IST)

ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਜਾਪਾਨ ਦੀ ਧਰਤੀ, ਘਰਾਂ ''ਚੋਂ ਬਾਹਰ ਭੱਜੇ ਲੋਕ

ਟੋਕੀਓ : ਜਾਪਾਨ ਵਿੱਚ ਸ਼ੁੱਕਰਵਾਰ, 15 ਮਈ 2026 ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਕਾਰਨ ਕਈ ਸ਼ਹਿਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.7 ਮਾਪੀ ਗਈ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਨੇ ਪਹਿਲਾਂ ਇਸ ਦੀ ਤੀਬਰਤਾ 6.6 ਦੱਸੀ ਸੀ, ਜਿਸ ਨੂੰ ਬਾਅਦ ਵਿੱਚ ਸੋਧ ਕੇ 6.7 ਕਰ ਦਿੱਤਾ ਗਿਆ।

ਜਾਪਾਨ ਮੌਸਮ ਵਿਗਿਆਨ ਏਜੰਸੀ ਅਨੁਸਾਰ, ਭੂਚਾਲ ਦਾ ਕੇਂਦਰ ਉੱਤਰੀ ਜਾਪਾਨ ਦੇ ਮਿਆਗੀ ਖੇਤਰ ਦੇ ਤੱਟ ਨੇੜੇ ਸਮੁੰਦਰੀ ਖੇਤਰ ਵਿੱਚ ਜ਼ਮੀਨ ਤੋਂ ਲਗਭਗ 50 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਭੂਚਾਲ ਦੇ ਝਟਕੇ ਲਗਦੇ ਹੀ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਕੇ ਭੱਜਣ ਲੱਗੇ, ਜਿਸ ਕਾਰਨ ਭਾਜੜ ਮਚ ਗਈ।

ਸੁਰੱਖਿਆ ਦੇ ਮੱਦੇਨਜ਼ਰ ਟੋਕੀਓ ਅਤੇ ਸ਼ਿਨ-ਆਓਮੋਰੀ ਸਟੇਸ਼ਨਾਂ ਵਿਚਕਾਰ ਚੱਲਣ ਵਾਲੀ ਹਾਈ-ਸਪੀਡ ਰੇਲ ਸੇਵਾ (ਬੁਲੇਟ ਟ੍ਰੇਨ) ਨੂੰ ਤੁਰੰਤ ਰੋਕ ਦਿੱਤਾ ਗਿਆ। ਜਾਪਾਨੀ ਅਧਿਕਾਰੀਆਂ ਨੇ ਇਸ ਭੂਚਾਲ ਨੂੰ 1-7 ਦੀ ਤੀਬਰਤਾ ਵਾਲੇ ਪੈਮਾਨੇ 'ਤੇ 5 ਦੀ ਸ਼੍ਰੇਣੀ ਵਿੱਚ ਰੱਖਿਆ ਹੈ ਅਤੇ ਪੰਜ ਸੂਬਿਆਂ ਦੇ ਲੋਕਾਂ ਲਈ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਰਾਹਤ ਦੀ ਗੱਲ ਇਹ ਹੈ ਕਿ ਇੰਨੇ ਤੇਜ਼ ਝਟਕਿਆਂ ਦੇ ਬਾਵਜੂਦ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ ਅਤੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।


author

Inder Prajapati

Content Editor

Related News