ਹੋਰ ਮਜ਼ਬੂਤ ਹੋਣਗੇ ਭਾਰਤ-ਜਾਪਾਨ ਦੇ ਰੱਖਿਆ ਸਬੰਧ ! ਭਾਰਤ ਆਵੇਗੀ ਜਾਪਾਨੀ ਅਧਿਕਾਰੀਆਂ ਦੀ ਸਪੈਸ਼ਲ ਟੀਮ

Wednesday, Oct 28, 2026 - 02:22 PM (IST)

ਹੋਰ ਮਜ਼ਬੂਤ ਹੋਣਗੇ ਭਾਰਤ-ਜਾਪਾਨ ਦੇ ਰੱਖਿਆ ਸਬੰਧ ! ਭਾਰਤ ਆਵੇਗੀ ਜਾਪਾਨੀ ਅਧਿਕਾਰੀਆਂ ਦੀ ਸਪੈਸ਼ਲ ਟੀਮ

ਇੰਟਰਨੈਸ਼ਨਲ ਡੈਸਕ- ਭਾਰਤ ਤੇ ਜਾਪਾਨ ਲਗਾਤਾਰ ਆਪਣੇ ਰੱਖਿਆ ਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਲੱਗੇ ਹੋਏ ਹਨ। ਇਸੇ ਦੌਰਾਨ ਜਾਪਾਨ ਸਰਕਾਰ ਨੇ ਆਪਣੇ ਰੱਖਿਆ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਟੀਮ ਭਾਰਤ ਭੇਜਣ ਦੀ ਪੁਸ਼ਟੀ ਕੀਤੀ ਹੈ। ਇਹ ਡੈਲੀਗੇਸ਼ਨ ਭਾਰਤੀ ਰੱਖਿਆ ਬਲਾਂ ਨਾਲ ਮਿਲ ਕੇ ਐਡਵਾਂਸਡ ਸਰਫੇਸ-ਟੂ-ਸ਼ਿਪ ਮਿਜ਼ਾਈਲਾਂ ਅਤੇ ਲਾਂਗ-ਰੇਂਜ ਹਥਿਆਰਾਂ ਦੇ ਅਭਿਆਸ ਤੇ ਟੈਸਟਿੰਗ ਲਈ ਭਾਰਤੀ ਮਿਜ਼ਾਈਲ ਟੈਸਟ ਰੇਂਜਾਂ ਦੀ ਵਰਤੋਂ ਕਰਨ ਦੇ ਵਿਕਲਪਾਂ ਦੀ ਸਮੀਖਿਆ ਕਰੇਗਾ।

ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਅਤੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਇਹ ਕਦਮ ਚੁੱਕਿਆ ਜਾ ਰਹਾ ਹੈ। ਜਾਪਾਨ ਆਪਣੇ ਨਵੇਂ ਸਰਫੇਸ-ਟੂ-ਸ਼ਿਪ ਮਿਜ਼ਾਈਲ ਸਿਸਟਮ ਅਤੇ ਡ੍ਰੋਨਾਂ ਦੇ ਪ੍ਰੀਖਣ ਤੇ ਟ੍ਰੇਨਿੰਗ ਲਈ ਭਾਰਤ ਦੇ ਵਿਸ਼ਾਲ ਮਿਜ਼ਾਈਲ ਟੈਸਟਿੰਗ ਖੇਤਰਾਂ ਦਾ ਮੁਲਾਂਕਣ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਦੌਰਾਨ ਭਾਰਤ ਤੇ ਜਾਪਾਨ ਦੇ ਰੱਖਿਆ ਸਬੰਧਾਂ 'ਚ ਕਾਫ਼ੀ ਮਜ਼ਬੂਤੀ ਆਈ ਹੈ। ਅਜਿਹੇ 'ਚ ਇਹ ਕਦਮ ਦੋਵਾਂ ਦੇਸ਼ਾਂ ਦੀ ਦੋਸਤੀ ਵੱਲ ਇਕ ਹੋਰ ਵੱਡਾ ਕਦਮ ਮੰਨਿਆ ਜਾ ਰਿਹਾ ਹੈ।


author

Harpreet SIngh

Content Editor

Related News