ਸਵੇਰੇ-ਸਵੇਰੇ ਭੂਚਾਲ ਦੇ ਝਟਕਿਆਂ ਨਾਲ ਫਿਰ ਕੰਬਿਆ ਤਿੱਬਤ: 4.5 ਰਹੀ ਤੀਬਰਤਾ, ਦਹਿਸ਼ਤ ''ਚ ਘਰਾਂ ''ਚੋਂ ਬਾਹਰ ਭੱਜੇ ਲੋਕ

Saturday, Oct 24, 2026 - 07:43 AM (IST)

ਸਵੇਰੇ-ਸਵੇਰੇ ਭੂਚਾਲ ਦੇ ਝਟਕਿਆਂ ਨਾਲ ਫਿਰ ਕੰਬਿਆ ਤਿੱਬਤ: 4.5 ਰਹੀ ਤੀਬਰਤਾ, ਦਹਿਸ਼ਤ ''ਚ ਘਰਾਂ ''ਚੋਂ ਬਾਹਰ ਭੱਜੇ ਲੋਕ

ਬੀਜਿੰਗ/ਧਰਮਸ਼ਾਲਾ : ਤਿੱਬਤ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕਿਆਂ ਨਾਲ ਧਰਤੀ ਕੰਬ ਗਈ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਅਨੁਸਾਰ ਸ਼ਨੀਵਾਰ ਸਵੇਰੇ ਲਗਭਗ 5:38 ਵਜੇ 4.5 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਤੜਕੇ ਆਏ ਇਸ ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੇ ਘਰਾਂ ਵਿਚੋਂ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਭੱਜ ਗਏ। ਇਸ ਤੋਂ ਪਹਿਲਾਂ ਵੀਰਵਾਰ (22 ਅਕਤੂਬਰ) ਰਾਤ ਲਗਭਗ 10:33 ਵਜੇ ਤਿੱਬਤ ਵਿੱਚ 7.0 ਤੀਬਰਤਾ ਦਾ ਭਿਆਨਕ ਭੂਚਾਲ ਆਇਆ ਸੀ। ਇਸ ਵੱਡੇ ਝਟਕੇ ਕਾਰਨ ਭਾਰੀ ਨੁਕਸਾਨ ਹੋਇਆ ਹੈ, ਜਿਸ ਵਿੱਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 65 ਲੋਕ ਜ਼ਖ਼ਮੀ ਹੋਏ ਹਨ।

ਬਾਚੇਨ ਕਾਊਂਟੀ 'ਚ ਸੀ ਭੂਚਾਲ ਦਾ ਕੇਂਦਰ

ਚਾਈਨਾ ਅਰਥਕੁਏਕ ਨੈੱਟਵਰਕਸ ਸੈਂਟਰ ਦੇ ਅਨੁਸਾਰ, ਭੂਚਾਲ ਦਾ ਕੇਂਦਰ ਉੱਤਰੀ ਤਿੱਬਤ ਦੇ ਨਾਗਚੂ ਸ਼ਹਿਰ ਦੇ ਬਾਚੇਨ ਕਾਊਂਟੀ ਇਲਾਕੇ ਵਿੱਚ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਹੇਠਾਂ ਸੀ। ਇਹ ਇਲਾਕਾ ਤਿੱਬਤ ਦੀ ਰਾਜਧਾਨੀ ਲ੍ਹਾਸਾ ਤੋਂ ਲਗਭਗ 400 ਕਿਲੋਮੀਟਰ ਦੂਰ ਸਥਿਤ ਹੈ। ਮੁੱਖ ਭੂਚਾਲ ਤੋਂ ਬਾਅਦ ਹੁਣ ਤੱਕ 413 ਛੋਟੇ ਝਟਕੇ (ਆਫ਼ਟਰਸ਼ੌਕਸ) ਦਰਜ ਕੀਤੇ ਜਾ ਚੁੱਕੇ ਹਨ।

12 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ

ਬਚਾਅ ਕਾਰਜਾਂ ਦੌਰਾਨ ਲੋਕਾਂ ਨੂੰ ਇਮਾਰਤਾਂ ਤੋਂ ਬਾਹਰ ਕੱਢਿਆ ਗਿਆ ਅਤੇ ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਹੁਣ ਤੱਕ 12,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਮੈਕਲੋਡਗੰਜ ਵਿਖੇ ਕੈਂਡਲ ਲਾਈਟ ਪ੍ਰਾਰਥਨਾ ਸਭਾ

ਇਸ ਭੂਚਾਲ ਵਿੱਚ ਜਾਨ ਗੁਆਉਣ ਵਾਲੇ ਪੀੜਤਾਂ ਦੀ ਆਤਮਾ ਦੀ ਸ਼ਾਂਤੀ ਲਈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਮੈਕਲੋਡਗੰਜ ਵਿੱਚ 'ਤਿੱਬਤੀ ਯੂਥ ਕਾਂਗਰਸ' (TYC) ਵੱਲੋਂ ਕੈਂਡਲ ਲਾਈਟ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਸ਼ੋਕ ਸੰਤਪਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News