ਇੰਡੋਨੇਸ਼ੀਆ ਦੇ ਜਾਵਾ ਟਾਪੂ ''ਚ ਲੱਗੇ ਭੂਚਾਲ ਦੇ ਝਟਕੇ
Friday, Mar 22, 2024 - 07:47 PM (IST)
ਜਕਾਰਤਾ (ਭਾਸ਼ਾ)- ਇੰਡੋਨੇਸ਼ੀਆ ਦੇ ਮੁੱਖ ਜਾਵਾ ਟਾਪੂ ਦੇ ਪੂਰਬੀ ਹਿੱਸੇ ਵਿੱਚ ਸ਼ੁੱਕਰਵਾਰ ਨੂੰ ਸਮੁੰਦਰ ਦੇ ਅੰਦਰ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਯੂਐਸ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਅਤੇ ਪੂਰਬੀ ਜਾਵਾ ਸੂਬੇ ਦੇ ਪਸੀਰਨ ਦੇ ਉੱਤਰ ਵਿੱਚ 8.5 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ।
ਇਹ ਵੀ ਪੜ੍ਹੋ: PM ਮੋਦੀ ਭੂਟਾਨ ਦੇ ਸਰਵਉੱਚ ਨਾਗਰਿਕ ਪੁਰਸਕਾਰ 'ਆਰਡਰ ਆਫ਼ ਦਿ ਡਰੁਕ ਗਯਾਲਪੋ' ਨਾਲ ਸਨਮਾਨਤ
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਇਸੇ ਖੇਤਰ ਵਿਚ ਘੱਟ ਤੀਬਰਤਾ ਦੇ ਦੋ ਹੋਰ ਭੂਚਾਲ ਆਏ ਸਨ ਅਤੇ ਨੇੜਲੇ ਸ਼ਹਿਰ ਸੁਰਾਬਾਇਆ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਕਾਰਨ ਰਾਜਧਾਨੀ ਜਕਾਰਤਾ ਦੀਆਂ ਕਈ ਇਮਾਰਤਾਂ ਕੁਝ ਸਕਿੰਟਾਂ ਲਈ ਹਿੱਲਦੀਆਂ ਦਿਖੀਆਂ। ਅਧਿਕਾਰੀਆਂ ਨੇ ਦੱਸਿਆ ਕਿ ਟੁਬਾਨ ਜ਼ਿਲ੍ਹੇ ਵਿੱਚ ਇੱਕ ਘਰ ਅਤੇ ਇੱਕ ਪਿੰਡ ਦਾ ਹਾਲ ਢਹਿ ਗਿਆ। ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਨੇ ਕਿਹਾ ਕਿ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8