ਧਰਤੀ ਦਿਵਸ: ਗ੍ਰਹਿ ਨੂੰ ਬਚਾਉਣ ਦੀ ਸਾਲਾਨਾ ਲਾਗਤ 100 ਅਰਬ ਡਾਲਰ

04/22/2019 6:27:32 PM

ਵਾਸ਼ਿੰਗਟਨ— ਵਿਗਿਆਨੀਆਂ ਦੇ ਇਕ ਸਮੂਹ ਮੁਤਾਬਕ ਧਰਤੀ 'ਤੇ ਫੈਲੇ ਜੀਵਨ ਦੀ ਭਰਪੂਰ ਮਾਤਰਾ ਨੂੰ ਬਚਾਉਣ ਦੀ ਸਾਲਾਨਾ ਲਾਗਤ 100 ਅਰਬ ਡਾਲਰ ਹੋ ਸਕਦੀ ਹੈ। ਇਨ੍ਹਾਂ ਵਿਗਿਆਨੀਆਂ ਨੇ ਇਕ ਅਜਿਹੀ ਨੀਤੀ ਦਾ ਪ੍ਰਸਤਾਵ ਕੀਤਾ ਹੈ, ਜਿਸ ਦੇ ਰਾਹੀਂ ਇਕ ਹੋਰ ਵੱਡੇ ਪੈਮਾਨੇ 'ਤੇ ਹੋਣ ਵਾਲੀ ਵਿਨਾਸ਼ ਲੀਲਾ ਨੂੰ ਟਾਲਿਆ ਜਾ ਸਕਦਾ ਹੈ।

ਧਰਤੀ ਦਾ ਇਤਿਹਾਸ ਖੰਗਾਲਣ 'ਤੇ ਪਤਾ ਲੱਗਿਆ ਕਿ ਹੁਣ ਤੱਕ ਪੰਜ ਵਾਰ ਵੱਡੇ ਪੱਧਰ 'ਤੇ ਜੀਵਨ ਖਤਮ ਹੋ ਚੁੱਕਿਆ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਮਾਜ ਨੂੰ ਆਉਣ ਵਾਲੇ ਦਿਨਾਂ 'ਚ ਜਲਦੀ ਇਕੱਠੇ ਆਉਣਾ ਹੋਵੇਗਾ ਤਾਂ ਕਿ ਮਨੁੱਖ ਵਲੋਂ ਸਿਰਜੀ ਆਪਦਾ ਨੂੰ ਰੋਕਿਆ ਜਾ ਸਕੇ। ਧਰਤੀ ਦਿਵਸ ਮੌਕੇ 'ਤੇ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਪਰੀਸਥਿਤੀ ਵਿਗਿਆਨ ਸ਼ਾਸਤਰੀ ਗ੍ਰੇਗ ਅਸਨੇਰ ਨੇ ਇਕ ਬਿਆਨ 'ਚ ਕਿਹਾ ਕਿ ਛੇਵੀਂ ਵਿਨਾਸ਼ਲੀਲਾ ਸਾਡੇ ਸਮਾਜ ਦੇ ਮੋਢਿਆਂ 'ਤੇ ਹੈ, ਹਕੀਕਤ ਇਹ ਹੈ। ਅਸਨੇਰ ਅਜਿਹੇ 19 ਅੰਤਰਰਾਸ਼ਟਰੀ ਲੇਖਕਾਂ 'ਚੋਂ ਇਕ ਹਨ, ਜਿਨ੍ਹਾਂ ਨੇ ਇਸ ਆਪਦਾ ਦਾ ਪਹੀਆ ਉਲਟੀ ਦਿਸ਼ਾ 'ਚ ਘੁੰਮਣ ਲਈ ਨਵੀਂ ਵਿਗਿਆਨ ਨੀਤੀ ਦਾ ਪ੍ਰਸਤਾਵ ਕੀਤਾ ਹੈ।

ਇਸ ਨਵੀਂ ਨੀਤੀ ਨੂੰ 'ਏ ਗਲੋਬਲ ਡੀਲ ਫਾਰ ਨੇਚਰ' ਕਿਹਾ ਜਾ ਰਿਹਾ ਹੈ। ਇਸ ਨੀਤੀ ਦਾ ਟੀਚਾ ਹੈ ਕਿ ਧਰਤੀ 'ਤੇ ਵੱਡੇ ਪੱਧਰ 'ਤੇ ਜੀਵਨ ਤੇ ਉਸ ਦੀ ਵਿਭਿੰਨਤਾ ਵਾਲੇ ਰੂਪਾਂ ਦੀ ਮੌਜੂਦਗੀ ਨੂੰ ਬਚਾਉਣਾ ਤੇ ਇਸ ਦੇ ਲਈ ਲਾਗਤ ਅੰਕੀ ਗਈ ਹੈ 100 ਅਰਬ ਸਾਲਾਨਾ। ਅਸਨੇਰ ਦਾ ਮੰਨਣਾ ਹੈ ਕਿ ਇਹ ਬਹੁਤ ਵੱਡੀ ਰਾਸ਼ੀ ਨਹੀਂ ਹੈ। ਜੇਕਰ ਸਿਰਫ 2018 ਨੂੰ ਧਿਆਨ 'ਚ ਰੱਖੀਏ ਤਾਂ ਅਮਰੀਕਾ ਦੀ ਸਿਰਫ ਦੋ ਸਭ ਤੋਂ ਜ਼ਿਆਦਾ ਫਾਇਦੇ ਚੱਲ ਰਹੀਆਂ ਕੰਪਨੀਆਂ ਐਪਲ ਤੇ ਵਰਕਸ਼ਾਇਰ ਹੈਥਵੇਅ ਹੀ ਇਸ ਲਈ ਕਾਫੀ ਹਨ।


Baljit Singh

Content Editor

Related News