ਗੋਦ ਲਈ 8 ਸਾਲ ਦੀ ਬੇਟੀ ਨਿਕਲੀ 30 ਦੀ, ਬਣਾ ਰਹੀ ਸੀ ਖਤਰਨਾਕ ਪਲਾਨ

Thursday, Oct 10, 2019 - 04:31 PM (IST)

ਗੋਦ ਲਈ 8 ਸਾਲ ਦੀ ਬੇਟੀ ਨਿਕਲੀ 30 ਦੀ, ਬਣਾ ਰਹੀ ਸੀ ਖਤਰਨਾਕ ਪਲਾਨ

ਇੰਡੀਆਨਾ— ਅਮਰੀਕਾ 'ਚ ਰਹਿਣ ਵਾਲਾ ਇਕ ਜੋੜਾ ਆਪਣੀ ਜਿਸ ਬੇਟੀ ਨੂੰ 8 ਸਾਲ ਦੀ ਸਮਝ ਰਿਹਾ ਸੀ ਉਹ ਅਸਲ 'ਚ 30 ਸਾਲ ਦੀ ਨਿਕਲੀ। ਇੰਨਾਂ ਹੀ ਨਹੀਂ ਉਹ ਪੂਰੇ ਪਰਿਵਾਰ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਸੀ। ਅਸਲ 'ਚ ਇਸ ਲੜਕੀ ਨੂੰ ਗੋਦ ਲਿਆ ਗਿਆ ਸੀ। ਜੋੜੇ ਨੂੰ ਲੜਕੀ ਦੀ ਉਮਰ 8 ਸਾਲ ਦੱਸੀ ਗਈ ਸੀ।

ਪਰਿਵਾਰ ਨੂੰ ਜਦੋਂ ਲੜਕੀ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਕ ਡਾਕਟਰ ਨਾਲ ਸੰਪਰਕ ਕੀਤਾ। ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਜਿਸ ਲੜਕੀ ਦੀ ਉਮਰ ਉਹ 8 ਸਾਲ ਸਮਝ ਰਹੇ ਹਨ ਉਸ ਦੀ ਉਮਰ 14 ਸਾਲ ਤੋਂ ਵਧੇਰੀ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਇੰਡੀਆਨਾ 'ਚ ਰਹਿਣ ਵਾਲੇ ਇਸ ਪਰਿਵਾਰ ਨੇ 2010 'ਚ ਲੜਕੀ ਨੂੰ ਗੋਦ ਲਿਆ ਸੀ। ਉਨ੍ਹਾਂ ਨੂੰ ਲੜਕੀ ਦੇ ਕੱਦ ਨਾਲ ਉਸ ਦੀ ਉਮਰ ਦੇ ਬਾਰੇ ਠੀਕ ਤਰ੍ਹਾਂ ਪਤਾ ਨਹੀਂ ਲੱਗ ਸਕਿਆ। ਹੁਣ ਇਸ ਲੜਕੀ 'ਤੇ ਦੋਸ਼ ਹੈ ਕਿ ਉਹ ਆਪਣੀ ਅਸਲੀ ਮਾਂ ਦੇ ਕਹਿਣ 'ਤੇ ਇਸ ਪਰਿਵਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਨਤਾਲੀਆ ਨਾਂ ਦੀ ਇਹ ਲੜਕੀ ਬੌਨੇਪਨ ਦਾ ਸ਼ਿਕਾਰ ਹੈ। ਉਸ ਨੂੰ ਕ੍ਰਿਸਟੀਨ ਤੇ ਮਾਈਕਲ ਬੈਨੇਟ ਨਾਂ ਦੇ ਜੋੜੇ ਨੇ ਗੋਦ ਲਿਆ ਸੀ।

PunjabKesari

ਲੜਕੀ ਦੀ ਅਸਲੀ ਮਾਂ ਐਨਾ ਵੋਲੋਡਾਯਮਿਰਵਨਾ ਯੂਕ੍ਰੇਨ 'ਚ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤਿੰਨ ਫੁੱਟ ਦੀ ਬੇਟੀ 16 ਸਾਲ ਦੀ ਹੈ। ਉਨ੍ਹਾਂ ਨੇ ਬੇਟੀ ਦਾ ਕੱਦ ਛੋਟਾ ਹੋਣ ਕਰਕੇ ਉਸ ਨੂੰ ਗੋਦ ਦੇ ਦਿੱਤਾ ਸੀ ਤੇ ਹੁਣ ਉਸ 'ਤੇ ਲੱਗੇ ਦੋਸ਼ਾਂ ਨਾਲ ਹੈਰਾਨ ਹੈ। ਐਨਾ ਦਾ ਕਹਿਣਾ ਹੈ ਕਿ ਉਹ ਬੱਚਿਆਂ ਨੂੰ ਪਾਲ ਨਹੀਂ ਪਾਉਂਦੀ ਇਸ ਲਈ ਗੋਦ ਦੇ ਦਿੱਤਾ। ਐਨਾ ਚਾਹੁੰਦੀ ਹੈ ਕਿ ਉਨ੍ਹਾਂ ਦੀ ਬੇਟੀ ਨੂੰ 18 ਸਾਲ ਦੀ ਹੁੰਦਿਆਂ ਹੀ ਯੂਕ੍ਰੇਨ ਲਿਆਂਦਾ ਜਾਵੇ। ਨਤਾਲੀਆ ਨਾਂ ਦੀ ਲੜਕੀ ਹੁਣ ਇਕ ਪਾਦਰੀ ਨਾਲ ਰਹਿੰਦੀ ਹੈ। ਪਾਦਰੀ ਦਾ ਪਰਿਵਾਰ ਇੰਡੀਆਨਾ 'ਚ ਹੀ ਰਹਿੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੈਨੇਟ ਪਰਿਵਾਰ ਉਸ ਨੂੰ ਫਲੈਟ 'ਚ ਇਕੱਲਾ ਛੱਡ ਕੇ ਕੈਨੇਡਾ ਚੱਲਿਆ ਗਿਆ ਸੀ।

ਪਰਿਵਾਰ ਨੂੰ ਕਰਨਾ ਚਾਹੁੰਦੀ ਸੀ ਖਤਮ
ਨਤਾਲੀਆ ਨੂੰ ਗੋਦ ਲੈਣ ਵਾਲੇ ਜੋੜੇ ਦਾ ਕਹਿਣਾ ਹੈ ਕਿ ਨਤਾਲੀਆ ਉਨ੍ਹਾਂ ਦੇ ਪਰਿਵਾਰ ਨੂੰ ਖਤਮ ਕਰਨਾ ਚਾਹੁੰਦੀ ਸੀ। ਉਨ੍ਹਾਂ ਨੇ ਅਨਾਥ ਸਮਝ ਕੇ ਉਸ ਨੂੰ ਗੋਦ ਲਿਆ ਸੀ। ਉਹ ਸਾਰਿਆਂ ਨੂੰ ਜਾਨੋ ਮਾਰਨ ਦੀ ਧਮਕੀ ਦਿੰਦੀ ਸੀ। ਉਹ ਕੁਝ ਅਜਿਹੀਆਂ ਤਸਵੀਰਾਂ ਵੀ ਬਣਾਉਂਦੀ ਸੀ, ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਸਾਰਿਆਂ ਨੂੰ ਮਾਰਨਾ ਚਾਹੁੰਦੀ ਹੈ। ਉਹ ਅੱਧੀ ਰਾਤ ਨੂੰ ਪਰਿਵਾਰ ਦੇ ਸਾਹਮਣੇ ਆ ਕੇ ਖੜ੍ਹੀ ਹੋ ਜਾਂਦੀ ਸੀ। ਕ੍ਰਿਸਟੀਨ ਕਹਿੰਦੀ ਸੀ ਕਿ ਉਸ ਨੇ ਇਕ ਵਾਰ ਨਤਾਲੀਆ ਨੂੰ ਕਾਫੀ 'ਚ ਕੈਮਿਕਲ, ਬਲੀਚ ਤੇ ਵਿੰਡੈਕਸ ਮਿਲਾਉਂਦੇ ਹੋਏ ਦੇਖਿਆ ਸੀ। ਜਦੋਂ ਉਨ੍ਹਾਂ ਨੇ ਉਸ ਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਰ ਰਹੀ ਹੈ ਤਾਂ ਨਤਾਲੀਆ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮਾਰਨਾ ਚਾਹੁੰਦੀ ਹੈ। ਨਤਾਲੀਆ ਨੇ ਪਰਿਵਾਰ ਨੂੰ ਕਰੰਟ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਕ੍ਰਿਸਟੀਨ ਨੇ ਉਸ ਦੀ ਉਮਰ 30 ਸਾਲ ਦੱਸੀ। ਨਤਾਲੀਆ ਸਭ ਲਈ ਖਤਰਾ ਬਣ ਗਈ ਸੀ, ਜਿਸ ਦੇ ਚੱਲਦੇ ਉਸ ਨੂੰ ਦਿਮਾਗੀ ਇਲਾਜ ਦੀ ਇਕ ਯੂਨਿਟ 'ਚ ਦਾਖਲ ਕਰਵਾਇਆ ਗਿਆ ਸੀ। ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਤਾਲੀਆ ਫਲੈਟ 'ਚ ਇਕੱਲੀ ਮਿਲੀ ਸੀ। ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਉਸ ਨੂੰ ਛੱਡ ਕੇ ਚਲਾ ਗਿਆ ਸੀ। ਜਿਸ ਤੋਂ ਬਾਅਦ ਇਸ ਮਾਮਲੇ ਦੀ ਕਰੀਬ ਪੰਜ ਸਾਲ ਜਾਂਚ ਚੱਲੀ। ਜੋੜੇ ਦੇ ਖਿਲਾਫ ਵੀ ਇਸ ਜੋੜੇ ਨੂੰ ਇਕੱਲਾ ਛੱਡਣ ਲਈ ਦੋ ਮਾਮਲੇ ਦਰਜ ਕੀਤੇ ਗਏ ਹਨ। ਹਾਲਾਂਕਿ ਕ੍ਰਿਸਟੀਨ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸ ਰਹੀ ਹੈ।


author

Baljit Singh

Content Editor

Related News