ਡੱਟਨ ਨੇ ਮੌਰੀਸਨ ਨੂੰ ਬਰਖਾਸਤ ਕੀਤੇ ਜਾਣ ਦੇ ਦੋਸ਼ਾਂ ਨੂੰ ਕੀਤਾ ਖਾਰਿਜ
Tuesday, Feb 08, 2022 - 04:25 PM (IST)
ਕੈਨਬਰਾ (ਵਾਰਤਾ): ਆਸਟ੍ਰੇਲੀਆ ਦੇ ਰੱਖਿਆ ਮੰਤਰੀ ਪੀਟਰ ਡੱਟਨ ਨੇ ਸਾਲ 2022 ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਬਰਖਾਸਤ ਕਰਨ ਦੀ ਤਿਆਰੀ ਕਰਨ ਵਾਲੀਆਂ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ ਹੈ। ਡੱਟਨ ਨੇ ਮੰਗਲਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਚੋਣਾਂ ਦੀ ਅਗਵਾਈ ਕਰਨ ਵਿਚ ਮੌਰੀਸਨ ਤੋਂ ਪਿੱਛੇ ਹਨ, ਚੋਣਾਂ ਦੇ ਇਸ ਸਾਲ ਦੀ ਪਹਿਲੀ ਛਮਾਹੀ ਵਿਚ ਹੋਣ ਦੀ ਆਸ ਹੈ।
ਆਸਟ੍ਰੇਲੀਆਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ ਨਿਊ ਸਾਊਥ ਵੇਲਜ਼ ਦੇ ਸਾਬਕਾ ਪ੍ਰੀਮੀਅਰ ਅਤੇ ਵਿਦੇਸ਼ ਮੰਤਰੀ ਬੌਬ ਕੈਰ ਨੇ ਦਾਅਵਾ ਕੀਤਾ ਕਿ ਉਸ ਸਮੇਂ ਦੇ ਐੱਨ.ਐੱਸ.ਡਬਲਊ. ਪ੍ਰੀਮੀਅਰ ਗਲੇਡਿਸ ਬੇਰੇਜ਼ੀਕੇਲੀਅਨ ਨਾਲ ਡੱਟਨ ਦੀ ਇਕ ਚੈਟ ਲੀਕ ਹੋਈ ਸੀ ਜਿਸ ਵਿਚ ਮੌਰੀਸਨ ਬਾਰੇ ਇਤਰਾਜ਼ਯੋਗ ਸ਼ਬਦ ਕਹੇ ਗਏ ਸਨ। ਕੈਰੀ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਜੇਕਰ ਪ੍ਰਧਾਨ ਮੰਤਰੀ ਮੌਰੀਸਨ ਕੋਲ ਇਕ ਹੋਰ ਹਫ਼ਤੇ ਦਾ ਸਮਾਂ ਬਚਿਆ ਹੈ ਤਾਂ ਚੋਣਾਂ ਤੋਂ ਪਹਿਲਾਂ ਲੀਡਰਸ਼ਿਪ ਵਿਚ ਤਬਦੀਲੀ ਹੋਣ ਦੀ ਇਕ ਸੰਭਾਵਨਾ ਰਹਿ ਜਾਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੇ ਸਿਆਸਤਦਾਨਾਂ ਨੇ ਛੇੜਖਾਨੀ, ਜਿਨਸੀ ਪਰੇਸ਼ਾਨੀ ਸਹਿਣ ਵਾਲੇ ਕਰਮਚਾਰੀਆਂ ਤੋਂ ਮੰਗੀ ਮੁਆਫ਼ੀ
ਇੱਧਰ ਡੱਟਨ ਨੇ ਮੰਗਲਵਾਰ ਨੂੰ ਕਿਹਾ ਕਿ ਉਹਨਾਂ 'ਤੇ ਲੱਗੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਉਹਨਾਂ ਨੇ ਸੈਵਨ ਨੈੱਟਵਰਕ ਟੀਵੀ ਨੂੰ ਦੱਸਿਆ ਕਿ ਮੈਂ ਸਕੌਟ ਮੌਰੀਸਨ ਪ੍ਰਤੀ ਪਹਿਲੇ ਦਿਨ ਤੋਂ ਵਫਾਦਾਰ ਰਿਹਾ ਹਾਂ ਅਤੇ ਅੱਗੇ ਵੀ ਅਜਿਹਾ ਹੀ ਬਣਿਆ ਰਹਾਂਗਾ ਕਿਉਂਕਿ ਮੈਂ ਦੇਖਿਆ ਹੈ ਕਿ ਮੁਸ਼ਕਲ ਹਾਲਾਤ ਵਿਚ ਉਹਨਾਂ ਨੇ ਕਿਸ ਤਰ੍ਹਾਂ ਸਾਡਾ ਮਾਰਗ ਦਰਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਡੱਟਨ ਸੰਸਦ ਮੈਂਬਰਾਂ ਦੇ ਇਕ ਸਮੂਹ ਵਿਚ ਸ਼ਾਮਲ ਰਹੇ ਹਨ ਜੋ ਸਾਲ 2018 ਵਿਚ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੇ ਪਤਨ ਲਈ ਜ਼ਿੰਮੇਵਾਰ ਹਨ। ਉਹਨਾਂ ਨੇ ਇਸ ਮਗਰੋਂ ਆਸਟ੍ਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਬਣਨ ਲਈ ਚੋਣ ਲੜੀ ਪਰ ਉਹ ਮੌਰੀਸਨ ਤੋਂ ਹਾਰ ਗਏ। ਸਾਬਕਾ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਬਿਲ ਸ਼ਾਰਟਨ ਨੇ ਵਰਤਮਾਨ ਸਰਕਾਰ ਤੋਂ ਪਾਰਟੀ ਦੇ ਅੰਦਰ ਦੀ ਲੜਾਈ ਨਾਲ ਨਜਿੱਠਣ ਦੀ ਅਪੀਲ ਕੀਤੀ। ਗੌਰਤਲਬ ਹੈ ਕਿ ਸਾਲ 2019 ਦੀਆਂ ਚੋਣਾਂ ਵਿਚ ਮੌਰੀਸਨ ਨੇ ਸ਼ਾਰਟਨ ਨੂੰ ਹਰਾਇਆ ਸੀ।