ਨੀਦਰਲੈਂਡ ''ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਅਸਫਲ, 7 ਗ੍ਰਿਫਤਾਰ
Friday, Sep 28, 2018 - 01:01 AM (IST)

ਹੇਗ— ਡੱਚ ਪੁਲਸ ਨੇ ਵੀਰਵਾਰ ਨੂੰ ਇਕ ਹਾਈ ਪ੍ਰੋਫਾਈਲ ਪ੍ਰੋਗਰਾਮ ਦੌਰਾਨ ਧਮਾਕਾਖੇਜ਼ ਬੈਲਟ ਤੇ ਏ.ਕੇ.-47 ਦੀ ਵਰਤੋਂ ਕਰਕੇ 'ਵੱਡੇ ਅੱਤਵਾਦੀ ਹਮਲੇ' ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਦੇ ਸ਼ੱਕ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਲੋਕ ਪ੍ਰੋਸੀਕਿਊਸ਼ਨ ਦਫਤਰ ਨੇ ਇਕ ਬਿਆਨ 'ਚ ਕਿਹਾ, ''ਪੁਲਸ ਨੇ ਵੀਰਵਾਰ ਨੂੰ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।'' ਉਨ੍ਹਾਂ 'ਤੇ ਸ਼ੱਕ ਹੈ ਕਿ ਉਹ ਨੀਦਰਲੈਂਡ 'ਚ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੇ ਬੇਹੱਦ ਨੇੜੇ ਸਨ। ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ 'ਚੋਂ ਇਕ ਸ਼ੱਕੀ ਕਈ ਲੋਕਾਂ ਦਾ ਕਤਲ ਕਰਨਾ ਚਾਹੁੰਦਾ ਸੀ।