ਇਟਲੀ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਵਿਖੇ ਮਨਾਇਆ ਗਿਆ ਦੁਸਹਿਰਾ ਦਾ ਤਿਉਹਾਰ

Thursday, Oct 06, 2022 - 07:31 PM (IST)

ਇਟਲੀ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਵਿਖੇ ਮਨਾਇਆ ਗਿਆ ਦੁਸਹਿਰਾ ਦਾ ਤਿਉਹਾਰ

ਰੋਮ (ਕੈਂਥ) : ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਪੈਗੋਨਾਗਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਾਵਣ ਦਹਿਨ ਵੀ ਕੀਤਾ ਗਿਆ। ਇਸ ਸਬੰਧੀ ਮੰਦਿਰ ਦੇ ਪੁਜਾਰੀ ਪੁਨੀਤ ਸ਼ਰਮਾ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰੇ ਦਾ ਤਿਉਹਾਰ, ਜਿਸ ਨੂੰ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸ਼ਾਂ ਵਸਦੇ ਭਾਰਤੀ ਭਾਈਚਾਰੇ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ, ਉਥੇ ਹੀ ਮਾਨਤੋਵਾ ਦੇ ਸ਼ਹਿਰ ਪੈਗੋਨਾਗਾ ਦੇ ਸ਼੍ਰੀ ਹਰੀ ਓਮ ਮੰਦਰ ਵਿਖੇ ਭਾਰੀ ਰੌਣਕਾਂ ਲੱਗੀਆ। ਜਿੱਥੇ ਵੱਡੀ ਗਿਣਤੀ ’ਚ ਲੋਕਾਂ ਨੇ ਇਸ ਤਿਉਹਾਰ ਨੂੰ ਮਨਾਉਣ ਲਈ ਸ਼ਾਮਿਲ ਹੋਏ। ਇਸ ਤਿਉਹਾਰ ਨੂੰ ਮਨਾਉਣ ਲਈ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਸੀ ਤੇ ਜਿਸ ਨੂੰ ਸਮਾਪਤੀ ’ਤੇ ਰਾਵਣ ਦਹਿਨ ਕੀਤਾ ਗਿਆ।

PunjabKesari

ਇਟਲੀ ਦੇ ਮਸ਼ਹੂਰ ਗਾਇਕ ਪੰਕਜ ਰਾਜਾ ਸਾਈਂ ਜੀ ਵੱਲੋਂ ਸ਼੍ਰੀ ਰਾਮ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਦਰਸ਼ਨ ਮਰਵਾਹਾ ਅਤੇ ਪੰਡਿਤ ਪੁਨੀਤ ਸ਼ਰਮਾ ਨੇ ਕਿਹਾ ਕਿ ਦੁਸਹਿਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰੰਪਰਾਵਾਦੀ ਜਸ਼ਨ ਲਈ ਮਨਾਇਆ ਜਾਂਦਾ ਹੈ ਅਤੇ ਇਹ ਤਿਉਹਾਰ ਸਾਨੂੰ ਬੁਰਾਈ ਤੋਂ ਦੂਰ ਹੋ ਕੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤਿਉਹਾਰ ਦਾ ਮਨਾਉਣ ਦਾ ਤਾਂ ਹੀ ਫਾਇਦਾ ਹੈ, ਜੇ ਹਰ ਇਕ ਵਿਅਕਤੀ ਆਪਣੇ ਅੰਦਰ ਦਾ ਰਾਵਣ ਮਾਰੇ ਅਤੇ ਸਾਰੇ ਆਪਸੀ ਸਦਭਾਵ ਤੇ ਭਾਈਚਾਰਕ ਪ੍ਰੇਮ ਨੂੰ ਬੜ੍ਹਾਵਾ ਦੇਣ।

PunjabKesari


author

Manoj

Content Editor

Related News