ਇਟਲੀ ''ਚ ਵਿਸਾਖੀ ਮੇਲੇ ਦੌਰਾਨ ਪੰਜਾਬਣ ਮੁਟਿਆਰਾਂ ਨੇ ਖ਼ੂਬ ਲਾਈਆਂ ਰੌਣਕਾਂ

Tuesday, Apr 18, 2023 - 04:27 PM (IST)

ਇਟਲੀ ''ਚ ਵਿਸਾਖੀ ਮੇਲੇ ਦੌਰਾਨ ਪੰਜਾਬਣ ਮੁਟਿਆਰਾਂ ਨੇ ਖ਼ੂਬ ਲਾਈਆਂ ਰੌਣਕਾਂ

ਮਿਲਾਨ/ਇਟਲੀ (ਸਾਬੀ ਚੀਨੀਆ); ਕਹਿੰਦੇ ਹਨ ਪੰਜਾਬੀ ਜਿੱਥੇ ਵੀ ਜਾਂਦੇ ਹਨ ਨਵਾਂ ਪੰਜਾਬ ਬਣਾ ਲੈਂਦੇ ਹਨ। ਇਹ ਗੱਲ ਇਟਲੀ ਦੇ ਜਿਲ੍ਹਾ ਬਰੇਸ਼ੀਆ ਵਿੱਚ ਪੈਂਦੇ ਬੋਰਗੋ ਸੰਨ ਯਾਕਮੋ ਦੇ ਭੋਪਾਲ ਪੈਲੇਸ ਵਿੱਚ ਕਰਵਾਏ ਵਿਸਾਖੀ ਮੇਲੇ ਮੌਕੇ ਸੱਚ ਹੋ ਨਿਬੜੀ। ਇਸ ਵਿਸਾਖੀ ਮੇਲੇ ਵਿੱਚ ਵੱਖ-ਵੱਖ ਇਲਾਕਿਆੰ ਤੋਂ ਮੁਟਿਆਰਾਂ ਪਹੁੰਚੀਆਂ। ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨ ਲਈ ਕਰਵਾਏ ਇਸ ਵਿਸਾਖੀ ਮੇਲੇ ਵਿੱਚ ਮੁਟਿਆਰਾਂ ਦੁਆਰਾ ਖੂਬ ਰੌਣਕਾਂ ਲਾਈਆ ਗਈਆਂ। ਇਸ ਮੌਕੇ ਨਾਜਵੀਰ ਕੌਰ, ਜੈਸਮੀਨ ਕੌਰ ਅਤੇ ਅਮਾਨਤ ਨੇ ਪੰਜਾਬੀ ਲੋਕ ਗੀਤਾਂ 'ਤੇ ਡਾਂਸ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਵੱਲੋਂ ਕੱਢਿਆ ਗਿਆ 'ਦਸਤਾਰ ਜਾਗਰੂਕਤਾ ਮਾਰਚ' (ਤਸਵੀਰਾਂ)

ਉਕਤ ਮੁਟਿਆਰਾਂ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਬਾਅਦ ਮੁਟਿਆਰਾਂ ਦੁਆਰਾ ਬੋਲੀਆਂ ਪਾਕੇ ਵਿਸਾਖੀ ਮੇਲੇ ਵਿੱਚ ਵੱਖਰਾ ਹੀ ਰੰਗ ਭਰ ਦਿੱਤਾ ਗਿਆ। ਵੱਖ-ਵੱਖ ਗੀਤਾਂ 'ਤੇ ਮੁਟਿਆਰਾਂ ਦੁਆਰਾ ਖੂਬ ਡਾਂਸ ਕੀਤਾ ਗਿਆ। ਵੰਨ ਸੁਵੰਨੀਆਂ ਪੋਸ਼ਾਕਾਂ ਸੱਜੀਆਂ ਮੁਟਿਆਰਾਂ ਵੇਖ ਕੇ ਪੰਜਾਬ ਦੇ ਕਿਸੇ ਮੇਲੇ ਦਾ ਭੁਲੇਖਾ ਪੈ ਰਿਹਾ ਸੀ। ਇਸ ਮੇਲੇ ਦੌਰਾਨ ਸਟੇਜ ਦੀ ਜਿੰਮੇਵਾਰੀ ਰਾਜ ਕੌਰ ਨੇ ਨਿਭਾਈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News